Connect with us

ਇੰਡੀਆ ਨਿਊਜ਼

5 ਸੂਬਿਆਂ ‘ਚ ਚੋਣਾਵੀ ਰੈਲੀ ‘ਤੇ ਜਾਰੀ ਰਹੇਗੀ ਪਾਬੰਦੀ

Published

on

Ban on election rallies will continue in 5 states

ਚੰਡੀਗੜ੍ਹ :   ਦੇਸ਼ ਦੇ 5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਅੱਜ ਸ਼ਨੀਵਾਰ ਨੂੰ ਡਿਜੀਟਲ ਬੈਠਕ ਹੋਈ। ਇਸ ਬੈਠਕ ‘ਚ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਰੈਲੀਆਂ, ਜੁਲੂਸਾਂ ‘ਤੇ ਪਾਬੰਦੀ ਨਹੀਂ ਹਟਾਈ ਜਾਵੇਗੀ। ਰੈਲੀਆਂ ਰੋਡ ਅਤੇ ਬਾਈਕ ਸ਼ੋਅ ‘ਤੇ ਪਾਬੰਦੀ ਜਾਰੀ ਰਹੇਗੀ।

ਹਾਲਾਂਕਿ ਕਮਿਸ਼ਨ ਨੇ ਇਸ ਵਾਰ ਸਿਆਸੀ ਦਲਾਂ ਨੂੰ ਪ੍ਰਚਾਰ ‘ਚ ਥੋੜ੍ਹੀ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਇੰਡੋਰ ਬੈਠਕਾਂ ‘ਚ ਵੱਧ ਤੋਂ ਵੱਧ 300 ਲੋਕਾਂ ਜਾਂ ਹਾਲ ਦੀ 50 ਫੀਸਦੀ ਸਮਰੱਥਾ ਨਾਲ ਬੈਠਕ ਦੀ ਮਨਜ਼ੂਰੀ ਦਿੱਤੀ ਸੀ।

ਦੱਸਣਯੋਗ ਹੈ ਕਿ 8 ਜਨਵਰੀ ਨੂੰ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ ਅਤੇ ਮਣੀਪੁਰ ‘ਚ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੀਆਂ ਰੈਲੀਆਂ, ਰੋਡ ਅਤੇ ਬਾਈਕ ਸ਼ੋਅ ਅਤੇ ਇਸ ਤਰ੍ਹਾਂ ਦੇ ਪ੍ਰਚਾਰ ਪ੍ਰੋਗਰਾਮਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ 15 ਜਨਵਰੀ ਨੂੰ ਇਨ੍ਹਾਂ ਪਾਬੰਦੀਆਂ ਦੀ ਮਿਆਦ 22 ਜਨਵਰੀ ਤੱਕ ਵਧਾ ਦਿੱਤੀ ਸੀ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਫ਼ੈਸਲੇ ‘ਤੇ ਪਹੁੰਚਣ ਲਈ ਕੇਂਦਰੀ ਸਿਹਤ ਮੰਤਰਾਲਿਆਂ, ਮਾਹਿਰਾਂ, ਚੋਣ ਵਾਲੇ 5 ਸੂਬਿਆਂ ਅਤੇ ਸੰਬੰਧਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਸਲਾਹ ਕਰਨ ਲਈ ਡਿਜੀਟਲ ਬੈਠਕ ਕਰ ਰਿਹਾ ਹੈ। ਦੱਸਣਯੋਗ ਹੈ ਕਿ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ ਸ਼ੁਰੂ ਹੋ ਕੇ 7 ਮਾਰਚ ਤੱਕ ਚੱਲਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

Facebook Comments

Trending