Connect with us

ਅਪਰਾਧ

17 ਸਾਲਾ ਕੁੜੀ ਨਾਲ 17 ਲੋਕਾਂ ਨੇ 4 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ

Published

on

A 17-year-old girl was raped by 17 people for 4 days

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਜ਼ਾਕਿਸਤਾਨ ਵਿਚ ਇਕ 17 ਸਾਲਾ ਕੁੜੀ ਨੂੰ ਅਗਵਾ ਕਰ ਕੇ ਗੈਂਗਰੈਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਨਾਲ 17 ਲੋਕਾਂ ਨੇ ਚਾਰ ਦਿਨਾਂ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਕ ਕੈਬ ਡਰਾਈਵਰ ਕੁੜੀ ਨੂੰ ਧੋਖੇ ਨਾਲ ਅਣਜਾਣ ਜਗ੍ਹਾ ਲੈ ਗਿਆ ਸੀ, ਜਿੱਥੇ ਉਸ ਨੇ ਸਾਥੀਆਂ ਨਾਲ ਮਿਲ ਕੇ ਜਬਰ-ਜ਼ਿਨਾਹ ਕੀਤਾ। ਇੱਕ ਰਿਪੋਰਟ ਮੁਤਾਬਕ, ਪੀੜਤ ਕੁੜੀ ਹਾਈ ਸਕੂਲ ਦੀ ਵਿਦਿਆਰਥਣ ਹੈ। 17 ਲੋਕਾਂ ਨੇ ਉਸ ਨਾਲ ਵਾਰੋ-ਵਾਰੀ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਨਦੀ ਵਿਚ ਡੁਬੋ ਕੇ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਗਈ।

ਕੁੜੀ ਨੇ ਹੱਡ ਬੀਤੀ ਦੱਸਦਿਆਂ ਕਿਹਾ ਕਿ ਜਦੋਂ ਉਹ ਖਰੀਦਾਰੀ ਕਰ ਕੇ ਬਾਜ਼ਾਰ ਤੋਂ ਘਰ ਜਾ ਰਹੀ ਸੀ ਉਦੋਂ ਕੈਬ ਡਰਾਈਵਰ ਨੇ ਉਸ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਪਿਲਾ ਦਿੱਤਾ। ਫਿਰ ਜਦੋਂ ਉਹ ਹੋਸ਼ ਵਿਚ ਆਈ ਤਾਂ ਨਦੀ ਕਿਨਾਰੇ ਸੀ। ਮੇਰੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ। ਮੈਂ ਆਦਮੀਆਂ ਨਾਲ ਘਿਰੀ ਹੋਈ ਸੀ। ਪੀੜਤਾ ਨੇ ਅੱਗੇ ਕਿਹਾ ਕਿ ਉਹਨਾਂ ਲੋਕਾਂ ਨੇ ਮੇਰੇ ਨਾਲ ਨਦੀ ਕਿਨਾਰੇ ਹੀ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਮੈਨੂੰ ਇਕ ਘਰ ਵਿਚ ਲੈ ਗਏ। ਉੱਥੇ ਉਹਨਾਂ ਨੇ ਦੁਬਾਰਾ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਆਪਣੇ ਦੋਸਤਾਂ ਨੂੰ ਫੋਨ ਕਰ ਕੇ ਕਿਹਾ,”ਇੱਥੇ ਆਓ। ਇਕ ਕੁੜੀ ਹੈ।” ਇਕ-ਇਕ ਕਰਕੇ ਦੂਜੇ ਵਿਅਕਤੀ ਉਸ ਕਮਰੇ ਵਿਚ ਆਏ ਅਤੇ ਮੇਰੇ ਨਾਲ ਜਬਰ-ਜਿਨਾਹ ਕੀਤਾ। ਜਦੋਂ ਮੈਂ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੈਨੂੰ ਕੁੱਟਿਆ ਅਤੇ ਨਦੀ ਵਿਚ ਡੁਬਾਉਣ ਦੀ ਧਮਕੀ ਦਿੱਤੀ।

ਉੱਥੇ ਹੀ ਕੁੜੀ ਨੇ ਦੱਸਿਆ ਕਿ ਜਬਰ-ਜ਼ਿਨਾਹ ਚਾਰ ਦਿਨਾਂ ਤੱਕ ਚੱਲਿਆ। ਉਸ ਮਗਰੋਂ ਉਹਨਾਂ ਨੇ ਮੈਨੂੰ ਕੱਪੜੇ ਦੇ ਦਿੱਤੇ ਅਤੇ ਘਰੋਂ ਬਾਹਰ ਕੱਢ ਦਿੱਤਾ। ਪੀੜਤਾਂ ਦੀ ਮਾਂ ਮੁਤਾਬਕ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਆਸ ਗਵਾਉਣ ਦੇ ਬਾਅਦ ਉਹਨਾਂ ਨੇ ਸਥਾਨਕ ਮੀਡੀਆ ਦਾ ਸਹਾਰਾ ਲਿਆ। ਪੀੜਤਾਂ ਦੀ ਮਾਂ ਨੇ ਕਿਹਾ ਕਿ ਇਹ ਮਾਮਲਾ ਪੰਜ ਮਹੀਨੇ ਪਹਿਲਾਂ ਵਾਪਰਿਆ ਸੀ ਪਰ ਉਦੋਂ ਤੋਂ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।ਇਸ ਲਈ ਸਾਨੂੰ ਮੀਡੀਆ ਸਾਹਮਣੇ ਆਉਣਾ ਪਿਆ। ਤੁਰਕੇਸਤਾਨ ਖੇਤਰ ਦੇ ਪੁਲਸ ਵਿਭਾਗ ਦੇ ਇਕ ਬੁਲਾਰੇ ਸਲਤਨਤ ਕਾਰਾਕੋਜ਼ੋਵਾ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ,”ਜਾਂਚ ਦੀ ਇਕ ਲੜੀ ਚੱਲ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।” ਦੋਸ਼ੀਆਂ ਨੂੰ ਸ਼ਹਿਰ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।

 

 

 

Facebook Comments

Trending