Connect with us

ਅਪਰਾਧ

ਲੁਧਿਆਣਾ ਦੇ ਈਸੇਵਾਲ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਇਸ ਦਿਨ ਸੁਣਾਈ ਜਾਵੇਗੀ ਸਜ਼ਾ

Published

on

All the accused in Ludhiana's Isewal gangrape case will be sentenced on this day

ਲੁਧਿਆਣਾ : ਤਿੰਨ ਸਾਲ ਪਹਿਲਾਂ ਈਸੇਵਾਲ ਇਲਾਕੇ ਵਿੱਚ ਲੜਕੀ ਅਤੇ ਉਸ ਦੇ ਦੋਸਤ ਨੂੰ ਬੰਧਕ ਬਣਾ ਕੇ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਅੱਜ ਸੋਮਵਾਰ ਨੂੰ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਇਸ ਮਾਮਲੇ ਵਿਚ ਸਜ਼ਾ ਚਾਰ ਮਾਰਚ ਨੂੰ ਸੁਣਾਈ ਜਾਵੇਗੀ।

ਫਰਵਰੀ 2019 ਵਿੱਚ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਆਪਣੇ ਦੋਸਤ ਨਾਲ ਸਾਊਥ ਸਿਟੀ ਵਿੱਚ ਗਈ। ਇਸੇ ਦੌਰਾਨ ਕੁਝ ਮਨਚਲੇ ਨੌਜਵਾਨਾਂ ਨੇ ਲੜਕੀ ਅਤੇ ਨੌਜਵਾਨ ਨੂੰ ਕਿਡਨੈਪ ਕਰ ਲਿਆ। ਇੱਕ ਵੀਰਾਨ ਘਰ ਵਿਚ ਲਿਜਾ ਕੇ ਮੁਲਜ਼ਮਾਂ ਨੇ ਲੜਕੀ ਨਾਲ ਗੈਂਗ ਰੇਪ ਕੀਤਾ ਅਤੇ ਲੜਕੀ ਦੇ ਦੋਸਤ ਦੇ ਜ਼ਰੀਏ ਫਿਰੌਤੀ ਦੀ ਮੰਗ ਵੀ ਕੀਤੀ ।

ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਐਫ ਆਈ ਆਰ ਦਰਜ ਕੀਤੀ। ਇਸ ਮਾਮਲੇ ਵਿਚ ਸੋਮਵਾਰ ਨੂੰ ਮਾਣਯੋਗ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿਚ ਚਾਰ ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।

Facebook Comments

Trending