Connect with us

ਇੰਡੀਆ ਨਿਊਜ਼

ਸਕੂਲ ‘ਚ ਮੁੰਡਿਆਂ ਨੂੰ ਵੀ ਸਕਰਟ ਪਾਕੇ ਆਉਣ ਦਾ ਦਿੱਤਾ ਆਦੇਸ਼,ਜਾਣੋ ਪੂਰਾ ਮਾਮਲਾ

Published

on

Ordered boys to come to school wearing skirts too, know the whole matter

ਤੁਹਾਨੂੰ ਦੱਸ ਦਈਏ ਕਿ ਸਪੇਨ ਵਿਚ #ClothesHaveNoGender ਮੁਹਿੰਮ ਇਕ ਵਾਰ ਫਿਰ ਚਰਚਾ ਵਿਚ ਹੈ। ਇੱਥੇ ਇਕ ਸਕੂਲ ਨੇ ਮੁੰਡਿਆਂ ਅਤੇ ਕੁੜੀਆਂ ਦੋਹਾਂ ਨੂੰ ‘ਲਿੰਗੀ ਸਮਾਨਤਾ’ ਦਾ ਸੰਦੇਸ਼ ਦੇਣ ਲਈ ਕਲਾਸ ਵਿਚ ਸਕਰਟ ਪਾ ਕੇ ਆਉਣ ਲਈ ਕਿਹਾ ਹੈ। ਅਸਲ ਵਿਚ ਕੁਝ ਸਮਾਂ ਪਹਿਲਾਂ ਇਕ ਵਿਦਿਆਰਥੀ ਦੇ ਸਕਰਟ ਪਾਉਣ ‘ਤੇ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ।

ਇਸ ਮਗਰੋਂ ਇਹ ਮੁਹਿੰਮ ਤੇਜ਼ ਹੋ ਗਈ। ‘ਮਿਰਰ ਯੂਕੇ’ ਦੀ ਇਕ ਰਿਪੋਰਟ ਮੁਤਾਬਕ ਐਡਿਨਬਰਗ ਦੇ ਕੈਸਲਵਿਊ ਪ੍ਰਾਇਮਰੀ ਸਕੂਲ ਨੇ ਮੁੰਡਿਆਂ ਅਤੇ ਕੁੜੀਆਂ ਦੋਹਾਂ ਨੂੰ ਕਲਾਸ ਵਿਚ ਸਕਰਟ ਪਾ ਕੇ ਆਉਣ ਲਈ ਕਿਹਾ ਹੈ। ਇਸ ਮਗਰੋਂ ਸਕੂਲ ਦੇ ਸਾਰੇ ਬੱਚਿਆਂ ਨੇ ‘wear a skirt to school’ ਮੁਹਿੰਮ ਵਿਚ ਹਿੱਸਾ ਲਿਆ। ਇਹ ਮੁਹਿੰਮ ਦਾ ਹੀ ਹਿੱਸਾ ਹੈ। ਇਹ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਕੁਝ ਮਹੀਨੇ ਪਹਿਲਾਂ 15 ਸਾਲਾ ਵਿਦਿਆਰਥੀ ਮਿਕੇਲ ਗੋਮੇਜ਼ ਨੂੰ ਕਲਾਸ ਵਿਚ ਸਕਰਟ ਪਾਉਣ ਦੇ ਬਾਅਦ ਸਕੂਲ ਤੋਂ ਕੱਢ ਦਿੱਤਾ ਗਿਆ ਸੀ। ਮੁਹਿੰਮ ਸਭ ਤੋਂ ਪਹਿਲਾਂ ਸਪੈਨਿਸ਼ ਸ਼ਹਿਰ ਬਿਲਬਾਓ ਵਿਚ ਲਾਂਚ ਕੀਤੀ ਗਈ ਸੀ।

ਉੱਥੇ ਹੀ ਐਡਿਨਬਰਗ ਲਾਈਵ ਦੀ ਰਿਪੋਰਟ ਮੁਤਾਬਕ ਕੈਸਲਵਿਊ ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਦੇ ਨਾਲ ਅਧਿਆਪਕ ਵੀ ਸਕਰਟ ਪਹਿਨੇ ਨਜ਼ਰ ਆਉਣਗੇ। ਉਹਨਾਂ ਨੇ ਮਿਕੇਲ ਗੋਮੇਜ਼ ਦੇ ਸਮਰਥਨ ਵਿਚ ਰੂੜ੍ਹੀਆਂ ਨੂੰ ਤੋੜਨ ਲਈ ਮੁਹਿੰਮ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਇਸ ਨੂੰ ਲੈਕੇ ਸਕੂਲ ਦੀ ਇਕ ਅਧਿਆਪਿਕਾ ਮਿਸ ਵ੍ਹਾਈਟ ਨੇ ਕਿਹਾ,”ਸਕੂਲ ਰੂੜ੍ਹੀਆਂ ਨੂੰ ਤੋੜਨ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਅਸੀਂ ‘wear a skirt to school’ ਡੇਅ ਦਾ ਆਯੋਜਨ ਕੀਤਾ ਹੈ ਕਿਸੇ ਨੂੰ ਸਕਰਟ ਪਾਉਣ ਲਈ ਮਜਬੂਰ ਨਹੀਂ ਕੀਤਾ ਗਿਆ ਹੈ।” ਭਾਵੇਂਕਿ ਇਸ ਕਦਮ ਦੀ ਕੁਝ ਮਾਪਿਆਂ ਨੇ ਤਾਰੀਫ਼ ਕੀਤੀ ਤਾਂ ਕਿਸੇ ਨੇ ਇਤਰਾਜ਼ ਜਤਾਇਆ। ਕੁਝ ਲੋਕਾਂ ਨੇ ਕਿਹਾ ਕਿ ਇਸ ਦਾ ਸਿੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੱਚਿਆਂ ਨੂੰ ਪੜ੍ਹਾਓ ਅਤੇ ਇਹ ਸਭ ਨਾ ਕਰਵਾਓ।

 

Facebook Comments

Trending