Connect with us

ਅਪਰਾਧ

ਮਹਿਲਾ ਮੁਲਾਜ਼ਮ ਨਾਲ ਗੈਂਗ/ਰੇ,ਪ, ਬੰਧਕ ਬਣਾ ਕੇ ਦੇ ਰਹੇ ਸਨ ਸ਼ਰਮ/ਨਾਕ ਘਟਨਾ ਨੂੰ ਅੰਜਾਮ

Published

on

The shameful incident was carried out by gang-raping the female employee, holding them hostage

ਲੁਧਿਆਣਾ : ਢਾਈ ਸਾਲ ਤੋਂ ਨਗਰ ਨਿਗਮ ਦੀ ਮਹਿਲਾ ਮੁਲਾਜ਼ਮ ਨੂੰ ਅਪਾਰਟਮੈਂਟ ਵਿਚ ਹੀ ਬੰਧਕ ਬਣਾ ਕੇ ਉਸ ਨਾਲ ਗੈਂਗਰੇਪ ਹੋਣ ਦੀ ਹੈਵਾਨੀਅਤ ਭਰੀ ਘਟਨਾ ਸਾਹਮਣੇ ਆਈ ਹੈ। ਮੁਲਜ਼ਮ ਔਰਤ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਘਰ ਅੰਦਰ ਹੀ ਬੰਦ ਕਰ ਜਾਂਦੇ ਸਨ। ਐਨਾ ਹੀ ਨਹੀਂ ਮੁਲਜ਼ਮਾਂ ਨੇ ਨੰਬਰਦਾਰ ਨਾਲ ਮਿਲੀ ਭੁਗਤ ਕੀਤੀ ਅਤੇ ਨਗਰ ਨਿਗਮ ਦੇ ਰਿਕਾਰਡ ਵਿਚ ਔਰਤ ਦੀ ਹਾਜ਼ਰੀ ਲੱਗਦੀ ਰਹੀ। ਤਨਖਾਹ ਆਉਣ ਤੇ ਉਹ ਔਰਤ ਦੀ ਏਟੀਐਮ ਕਾਰਡ ਦੇ ਜ਼ਰੀਏ ਉਸਦੇ ਖਾਤੇ ਚੋਂ ਪੈਸੇ ਕਢਵਾ ਲੈਂਦੇ।

ਜੋਨਲ ਕਮਿਸ਼ਨਰ ਜੋਨ ਡੀ ਜਗਦੇਵ ਸਿੰਘ ਸੇਖੋਂ ਦੀ ਦਖ਼ਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਅਪਾਰਟਮੈਂਟ ਵਿੱਚ ਛਾਪਾਮਾਰੀ ਕਰਕੇ ਔਰਤ ਨੂੰ ਰਿਹਾਅ ਕਰਵਾਇਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਸਾਲ 2013 ਵਿੱਚ ਮਾਂ ਦੀ ਮੌਤ ਤੋਂ ਬਾਅਦ ਉਹ ਇਕੱਲੀ ਰਹਿ ਗਈ। ਮਾਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਨੇ ਉਸਨੂੰ ਮਾਂ ਦੀ ਜਗ੍ਹਾ ਤੇ ਹੀ ਨੌਕਰੀ ਦੇ ਦਿੱਤੀ। ਔਰਤ ਨੂੰ ਇਕੱਲਿਆਂ ਦੇਖ ਕੇ ਅਪਾਰਟਮੈਂਟ ਵਿਚ ਰਹਿਣ ਵਾਲਾ ਮਨਪ੍ਰੀਤ ਸਿੰਘ , ਉਸ ਦੀ ਪਤਨੀ ਰਮਨਦੀਪ ਕੌਰ ਅਤੇ ਸਾਬਰ ਅਲੀ ਨੇ ਪ੍ਰਿੰਸ ਨਾਮ ਦੇ ਨੰਬਰਦਾਰ ਨਾਲ ਮਿਲ ਕੇ ਸਾਜਿਸ਼ ਘੜੀ ।

ਔਰਤ ਨੇ ਦੋਸ਼ ਲਗਾਇਆ ਕਿ ਮੁਲਜ਼ਮ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬੇਹੋਸ਼ ਕਰਦੇ ਅਤੇ ਬਾਹਰੋਂ ਤਾਲਾ ਲਗਾ ਕੇ ਚੱਲੇ ਜਾਂਦੇ। ਮੁਲਜ਼ਮਾਂ ਨੇ ਔਰਤ ਦੇ ਨਾਮ ਤੇ ਲੋਨ ਵੀ ਹਾਸਲ ਕੀਤੇ ਸਨ। ਔਰਤ ਤਸ਼ੱਦਦ ਤੋਂ ਬਾਅਦ ਕਈ ਵਾਰ ਗੈਂਗਰੇਪ ਦਾ ਸ਼ਿਕਾਰ ਵੀ ਹੋਈ । ਚੌਂਕੀ ਇੰਚਾਰਜ ਹਰਮੇਸ਼ ਸਿੰਘ ਨੂੰ ਲੈ ਕੇ ਜਗਦੇਵ ਸਿੰਘ ਸੇਖੋਂ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਰਿਹਾਅ ਕਰਵਾਇਆ। ਜਾਂਚ ਅਧਕਾਰੀ ਹਰਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਨਪ੍ਰੀਤ ਸਿੰਘ ,ਸਾਬਰ ਅਲੀ ,ਰਮਨਦੀਪ ਕੌਰ ਅਤੇ ਨੰਬਰਦਾਰ ਪ੍ਰਿੰਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Facebook Comments

Trending