ਪੰਜਾਬੀ
ਕਾਂਗਰਸ ਨੇ ਹਰ ਵਰਗ ਨੂੰ ਲੁੱਟਿਆ : ਭਗਵੰਤ ਮਾਨ
Published
3 years agoon

ਖੰਨਾ : ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਵਜੋਂ ਐਲਾਨੇ ਉਮੀਦਵਾਰ ਭਗਵੰਤ ਮਾਨ ਚੋਣ ਪ੍ਰਚਾਰ ਦੇ ਆਖਰੀ ਦਿਨ ਖੰਨਾ ਪੁੱਜੇ ਤੇ ਵੱਡੀ ਗਿਣਤੀ ‘ਚ ਪੁੱਜੇ ਇਲਾਕਾ ਵਾਸੀਆਂ ਨੂੰ ਸੰਬੋਧਨ ਕੀਤਾ। ਭਗਵੰਤ ਮਾਨ ਨੇ ਮੌਜੂਦ ਵਰਕਰਾਂ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਉਹ ਇਸ ਸਤਿਕਾਰ ਦਾ ਕਰਜ਼ ਜ਼ਰੂਰ ਅਦਾ ਕਰਨਗੇ।
ਮਾਨ ਨੇ ਕਿਹਾ ਰੈਲੀ ‘ਚ ਪੁੱਜੇ ਵੱਡੀ ਗਿਣਤੀ ਲੋਕ ਆਪਣੇ ਮੋਟਰਸਾਈਕਲਾਂ ‘ਤੇ ਆਪਣੇ ਪੱਲਿਓਂ ਉਨ੍ਹਾਂ ਦਾ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਦਾ ਉਹ ਕਰਜ਼ ਤਾਂ ਦੇ ਨਹੀਂ ਸਕਦੇ ਪਰ ਇਸ ਦੇ ਬਦਲੇ ‘ਚ ਉਹ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ ਤੇ ਉਨ੍ਹਾਂ ਨੂੰ ਰੁਜ਼ਗਾਰ ਲੈਣ ਵਾਲਾ ਨਹੀਂ ਬਲਕਿ ਰੁਜ਼ਗਾਰ ਦੇਣ ਵਾਲਾ ਬਣਾਉਣਗੇ। ਉਨ੍ਹਾਂ ਕਿਹਾ ਪੈਟਰੋਲ ਪੰਪ ਤੇ ਬੱਸਾਂ ‘ਚ ਨੌਜਵਾਨਾਂ ਨੂੰ ਕੋਟਾ ਦਿੱਤਾ ਜਾਵੇਗਾ।
ਹਲਕਾ ਉਮੀਦਵਾਰ ਤਰੁਣਪ੍ਰਰੀਤ ਸਿੰਘ ਸੌਂਦ ਨੇ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਨੇ ਉਨਾਂ੍ਹ ਨੂੰ ਆਪਣਾ ਦੇਣਦਾਰ ਬਣਾ ਲਿਆ ਹੈ। ਕਾਂਗਰਸ ਨੇ ਪੰਜ ਸਾਲ ਦੇ ਸਾਸ਼ਨ ‘ਚ ਹਰ ਵਰਗ ਨੂੰ ਲੁੱਟਿਆ ਹੈ ਤੇ ਹਰ ਵਰਗ ਪੰਜ ਸਾਲ ਤੋਂ ਬਦਲਾਅ ਦੀ ਉਡੀਕ ਕਰ ਰਿਹਾ ਸੀ। ਹੁਣ ਉਹ ਮੌਕਾ ਆ ਗਿਆ ਹੈ ਤੇ 20 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਤਰੱਕੀ ਦੀ ਰਾਹ ‘ਤੇ ਲਿਆਉਣ।
You may like
-
ਪਿੰਡ ਰਤਨਹੇੜੀ ਨੂੰ ਖੰਨਾ ਸ਼ਹਿਰ ਨਾਲ ਜੋੜਨ ਲਈ ਬਣਾਈ ਗਈ ਬਦਲਵੀਂ ਸੜ੍ਹਕ – ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਆੜ੍ਹਤੀਆ ਐਸੋਸ਼ੀਏਸ਼ਨਾਂ ਵੱਲੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦਾ ਕੀਤਾ ਸਨਮਾਨ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ