Connect with us

ਪੰਜਾਬ ਨਿਊਜ਼

ਕੈਪਟਨ ਵੱਲੋਂ ‘ਕੱਟਾ ਦਾਨ’ ਕਰਨ ਤੋਂ ਬਾਅਦ ਧੀ ਜੈਇੰਦਰ ਕੌਰ ਨੇ ਕੀਤਾ ਇਹ ਕੰਮ…

Published

on

Daughter Jayinder Kaur did this after the Captain donated 'Katta' ...

ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਵੱਲੋਂ ਕੁਲ ਦੇਵੀ ਦੁਰਗੇਸ਼ਵਰੀ ਮਾਤਾ ਮੰਦਰ ’ਚ ਹਵਨ ਕਰਵਾਇਆ ਗਿਆ। ਇਸ ਮੌਕੇ ਮੰਦਰ ਦੇ ਪੰਡਤ ਵੱਲੋਂ ਮੰਤਰ ਜਾਪ ਕੀਤਾ ਗਿਆ ਤੇ ਜੈਇੰਦਰ ਕੌਰ ਨੇ ਪਿਤਾ ਦੀ ਜਿੱਤ ਲਈ ਹਵਨ ਵਿਚ ਆਹੁਤੀ ਦਿੱਤੀ।

ਦੱਸਣਾ ਬਣਦਾ ਹੈ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਤੀ ਮਹਿਲ ਵਿਚ ਪਾਠ ਪੂਜਾ ਕਰਵਾਈ ਤੇ ਇਕ ਕੱਟਾ ਵੀ ਦਾਨ ਕੀਤਾ ਗਿਆ ਸੀ। ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਸ਼ਾਹੀ ਪਰਿਵਾਰ ਦੀ ਕੁਲ ਦੇਵੀ ਦੁਰਗੇਸ਼ਵਰੀ ਮਾਤਾ ਦਾ ਮੰਦਰ ਹੈ। ਜਿਥੇ ਸ਼ਾਹੀ ਪਰਿਵਾਰ ਕਈ ਦਹਾਕਿਆਂ ਤੋਂ ਪੂਜਾ ਕਰਦਾ ਆ ਰਿਹਾ ਹੈ।

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜਿਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਸ਼ਹਿਰ ’ਚ ਰੋਡ ਸ਼ੋਅ ਕੀਤਾ ਗਿਆ, ਉੱਥੇ ਹੀ ਬਾਅਦ ਦੁਪਹਿਰ ਉਨ੍ਹਾਂ ਦੀ ਸਪੁੱਤਰੀ ਜੈਇੰਦਰ ਕੌਰ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਸ਼੍ਰੀ ਕਾਲੀ ਮਾਤਾ ਮੰਦਰ ਪੁੱਜੇ ਤੇ ਪਿਤਾ ਦੀ ਜਿੱਤ ਲਈ ਹਵਨ ਕਰਵਾਇਆ।

Facebook Comments

Trending