Connect with us

ਅਪਰਾਧ

40 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਫ਼ਰਾਰ

Published

on

40 cases of liquor recovered, accused absconding

ਸਮਰਾਲਾ : ਥਾਣਾ ਸਮਰਾਲਾ ਦੀ ਪੁਲਿਸ ਨੇ ਨਸ਼ੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਇਨੋਵਾ ਕਾਰ ‘ਚੋਂ 40 ਪੇਟੀਆਂ ਨਾਜਾਇਜ਼ ਸਰਾਬ ਬਰਾਮਦ ਕੀਤੀ ਹੈ। ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਇਕ ਅਣਪਛਾਤਾ ਵਿਅਕਤੀ ਆਪਣੀ ਇਨੋਵਾ ਕਾਰ ‘ਚ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਲਿਆ ਕੇ ਸਮਰਾਲੇ ਵੱਲੋਂ ਆ ਰਿਹਾ ਹੈ।

ਇਸ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਵੱਲੋਂ ਪੁਲਿਸ ਚੌਕੀ ਕੋਲ ਲਾਏ ਨਾਕੇ ਦੌਰਾਨ ਜਦੋਂ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕਾਰ ਉਥੇ ਹੀ ਛੱਡਕੇ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Facebook Comments

Trending