Connect with us

ਪੰਜਾਬੀ

ਵਾਈਸ ਚਾਂਸਲਰ ਨੇ ਪੀ.ਏ.ਯੂ. ਦੇ ਖੇਤਾਂ ਦੀਆਂ ਤਸਵੀਰਾਂ ਵਿੱਚ ਕੁਦਰਤ ਦੇ ਚਿਤਰਣ ਨੂੰ ਸਲਾਹਿਆ

Published

on

Vice Chancellor PAU Admired the depiction of nature in the pictures of the fields
ਲੁਧਿਆਣਾ : ਪੰਜਾਬ ਐਗਰੀਕਲਚਰਲ ਯੁਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉੱਘੇ ਲੇਖਕ ਅਤੇ ਕੁਦਰਤ ਕਲਾਕਾਰ, ਸ੍ਰੀ ਹਰਪ੍ਰੀਤ ਸੰਧੂ ਦੁਆਰਾ ਪੀ.ਏ.ਯੂ. ਦੇ ਕਣਕ ਅਤੇ ਮੱਕੀ ਦੇ ਖੇਤਾਂ ਦੇ ਨਾਲ-ਨਾਲ ਕਿੰਨੂ ਦੇ ਬਾਗਾਂ ਵਿੱਚ ਕੁਦਰਤ ਨੂੰ ਭਰਪੂਰਤਾ ਨਾਲ ਉਜਾਗਰ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ |
ਡਾ. ਗੋਸਲ ਨੇ ਇਸ ਮੌਕੇ ਕਿਹਾ ਕਿ ਕਲਾਕਾਰ, ਚਿੱਤਰਕਾਰ ਅਤੇ ਫੋਟੋਗ੍ਰਾਫਰ ਦੀ ਅੱਖ ਨਾਲ ਕੁਦਰਤ ਨੂੰ ਦੇਖਣਾ ਉਸਦੇ ਸਾਰੇ ਰੰਗਾਂ ਨੂੰ ਮਾਨਣ ਵਾਂਗ ਹੁੰਦਾ ਹੈ .ਵਾਈਸ ਚਾਂਸਲਰ ਨੇ ਕਿਹਾ ਕਿ ਖੇਤਾਂ ਦੀ ਸੁੰਦਰਤਾ ਇਹਨਾਂ ਤਸਵੀਰਾਂ ਵਿੱਚ ਹੋਰ ਵੀ ਉਭਰਵੇਂ ਰੂਪ ਵਿੱਚ ਉਜਾਗਰ ਹੋ ਰਹੀ ਹੈ | ਉਹਨਾਂ ਕਿਹਾ ਕਿ ਸ਼ਹਿਰੀਕਰਨ ਦੇ ਪ੍ਰਭਾਵ ਵਿੱਚ ਕੁਦਰਤੀ ਸੁੰਦਰਤਾ ਨੂੰ ਮਾਨਣ ਦੀ ਰੁਚੀ ਪਹਿਲਾਂ ਨਾਲੋਂ ਘਟੀ ਹੋ ਸਕਦੀ ਹੈ ਪਰ ਸ਼੍ਰੀ ਹਰਪ੍ਰੀਤ ਸੰਧੂ ਦੇ ਚਿਤਰਾਂ ਨੇ ਪੀ.ਏ.ਯੂ. ਦੇ ਖੇਤਾਂ ਦੇ ਚੱਪੇ-ਚੱਪੇ ਤੇ ਫੈਲ਼ੀ ਖੂਬਸੂਰਤੀ ਨੂੰ ਉਸਦੇ ਅਛੋਹ ਰੂਪ ਵਿੱਚ ਉਜਾਗਰ ਕੀਤਾ ਹੈ |
 ਹਰਪ੍ਰੀਤ ਸੰਧੂ ਨੇ ਇਸ ਮੌਕੇ ਗੱਲ ਕਰਦਿਆ ਕਿਹਾ ਕਿ ਉਹ ਆਪਣੇ ਬਚਪਨ ਤੋਂ ਹੀ ਪੀ.ਏ.ਯੂ. ਦੇ ਕੁਦਰਤੀ ਨਜ਼ਾਰਿਆ ਨੂੰ ਮਾਣਦੇ ਰਹੇ ਹਨ | ਇਸਲਈ ਉਹਨਾਂ ਦਾ ਮਨ ਪੀ.ਏ.ਯੂ. ਦੇ ਕੋਨੇ-ਕੋਨੇ ਵਿੱਚ ਵਸਿਆ ਹੋਇਆ ਹੈ | ਸ਼੍ਰੀ ਸੰਧੂ ਨੇ ਕਿਹਾ ਕਿ ਪੀ.ਏ.ਯੂ. ਦੇ ਖੇਤਾਂ ਦੇ ਕੁਦਰਤੀ ਨਜ਼ਾਰਿਆਂ ਵਿੱਚ ਉਦਾਸ ਮਨਾਂ ਨੂੰ ਜੀਣ ਦੇ ਉਤਸ਼ਾਹ ਨਾਲ ਭਰ ਦੇਣ ਦੀ ਕੁਦਰਤੀ ਸ਼ਕਤੀ ਮੌਜੂਦ ਹੈ | ਉਹਨਾਂ ਨੇ ਆਪਣੀਆਂ ਤਸਵੀਰਾਂ ਰਾਹੀਂ ਇਸ ਖੂਬਸੂਰਤੀ ਨੂੰ ਮਾਨਣ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਹੈ |

Facebook Comments

Trending