Connect with us

ਇੰਡੀਆ ਨਿਊਜ਼

ਅਸਮਾਨ ‘ਚ ਅਚਾਨਕ ਟੁੱਟਿਆ ਜਹਾਜ਼ ਦਾ ਸ਼ੀਸ਼ਾ, ਉਡਾਣ ਭਰਦੇ ਹੀ ਜਹਾਜ਼ ਤੇ ਹੋਈ ਗੜ੍ਹੇਮਾਰੀ, ਕਰਨੀ ਪਈ ਐਮਰਜੈਂਸੀ ਲੈਂਡਿੰਗ

Published

on

ਨਵੀਂ ਦਿੱਲੀ : ਬੁੱਧਵਾਰ ਨੂੰ ਭੁਵਨੇਸ਼ਵਰ ਤੋਂ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਨੇ ਟੇਕਆਫ ਤੋਂ ਕੁਝ ਹੀ ਮਿੰਟਾਂ ਬਾਅਦ ਵਾਪਸ ਮੋੜ ਲਿਆ ਅਤੇ ਜਹਾਜ਼ ਦੇ ਗੜੇਮਾਰੀ ‘ਚ ਫਸ ਜਾਣ ਅਤੇ ਨੁਕਸਾਨ ਹੋਣ ਤੋਂ ਬਾਅਦ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿਚ ਸਵਾਰ 169 ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਜਾ ਰਹੀ ਵਿਸਤਾਰਾ ਫਲਾਈਟ ਬੀਜੂ ਪਟਨਾਇਕ ਇੰਟਰਨੈਸ਼ਨਲ ਏਅਰਪੋਰਟ (ਬੀਪੀਆਈਏ) ‘ਤੇ ਟੇਕਆਫ ਤੋਂ 10 ਮਿੰਟ ਬਾਅਦ ਹੀ ਵਾਪਸ ਉਤਰੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਨੂੰ ਓਡੀਸ਼ਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਕਾਰਨ ਜਹਾਜ਼ ਦੀ ਵਿੰਡਸ਼ੀਲਡ ਫਟ ਗਈ। ਬੀਪੀਆਈਏ ਦੇ ਨਿਰਦੇਸ਼ਕ ਪ੍ਰਸੰਨਾ ਪ੍ਰਧਾਨ ਨੇ ਕਿਹਾ, “ਇੱਕ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

Facebook Comments

Advertisement

Trending