Connect with us

ਅਪਰਾਧ

ਚੰਡੀਗੜ੍ਹ ‘ਚ ਔਰਤ ਸ਼ਰ/ਮਨਾਕ ਘ.ਟਨਾ ਤੋਂ ਬਾਅਦ ਦਿੱਤਾ ਇਹ ਅੰਜਾਮ

Published

on

ਚੰਡੀਗੜ੍ਹ : ਚੰਡੀਗੜ੍ਹ ਤੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਮੁਲਜ਼ਮ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਫੜਿਆ ਗਿਆ ਮੁਲਜ਼ਮ ਸੈਕਟਰ 38 ਸ਼ਾਹਪੁਰ ਕਲੋਨੀ ਦਾ ਰਹਿਣ ਵਾਲਾ ਮਨੂ ਦੱਸਿਆ ਜਾਂਦਾ ਹੈ। ਜਨਵਰੀ 2022 ਵਿੱਚ ਚੰਡੀਗੜ੍ਹ ਦੇ ਮਲੋਆ ਜੰਗਲ ਵਿੱਚ ਇੱਕ ਔਰਤ ਦੀ ਨੰਗੀ ਲਾਸ਼ ਮਿਲੀ ਸੀ। ਜਦੋਂ ਉਸ ਦੇ ਪਤੀ ਨੂੰ ਆਪਣੀ ਪਤਨੀ ਮਨਦੀਪ ਕੌਰ ਦੀ ਲਾਸ਼ ਮਿਲੀ ਤਾਂ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੌਰਾਨ ਤਿੰਨ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ। ਜਿਸ ਤੋਂ ਬਾਅਦ ਦੋਸ਼ੀ ਦਾ ਡੀਐਨਏ ਮ੍ਰਿਤਕ ਨਾਲ ਮੇਲ ਹੋਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨੇ 2010 ਵਿੱਚ ਵੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਸੀ ਅਤੇ ਹਿਮਾਚਲ ਵਿੱਚ ਵੀ ਉਸ ਨੇ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਸੀ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਸੀ।

ਪੁਲਿਸ ਵੱਲੋਂ ਕੀਤੀ ਗਈ ਜਾਂਚ ‘ਚ ਪੁਲਿਸ ਨੇ ਦੱਸਿਆ ਕਿ 2010 ‘ਚ ਹੋਈ 22 ਸਾਲਾ ਵਿਦਿਆਰਥਣ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ 300 ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਅਤੇ ਮਨਦੀਪ ਕੌਰ ਦੇ ਮਾਮਲੇ ‘ਚ 500 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ ਅਤੇ ਕੁਝ ਦੇ ਖੂਨ ਦੇ ਸੈਂਪਲ ਲਏ ਗਏ ਸਨ | ਉਨ੍ਹਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ। ਜਿਸ ਵਿੱਚੋਂ ਮੁਲਜ਼ਮ ਦਾ ਸੈਂਪਲ ਮੇਲ ਹੋਇਆ। ਦੱਸ ਦਈਏ ਕਿ ਮੁਲਜ਼ਮਾਂ ਖ਼ਿਲਾਫ਼ ਕਰੀਬ 7 ਕੇਸ ਦਰਜ ਹਨ ਅਤੇ ਮੁਲਜ਼ਮ ਨਸ਼ੇ ਦਾ ਆਦੀ ਵੀ ਹੈ।

Facebook Comments

Trending