Connect with us

ਅਪਰਾਧ

ਜਲੰਧਰ ‘ਚ ਕਾਬੂ ਕੀਤੇ ਟ੍ਰੇਵਲ ਏਜੰਟ ਲੁਧਿਆਣਾ ਦੇ ਵਸਨੀਕ; ਪਹਿਲਾਂ ਵੀ ਦਰਜ ਹਨ ਧੋਖਾਧੜੀ ਦੇ ਕਈ ਮਾਮਲੇ, 536 ਪਾਸਪੋਰਟ ਬਰਾਮਦ

Published

on

Travel agents arrested in Jalandhar, residents of Ludhiana; Several cases of fraud have already been registered, 536 passports recovered

ਜਲੰਧਰ / ਲੁਧਿਆਣਾ : ਪੰਜਾਬ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਏਜੰਟਾਂ ਤੇ ਜਲੰਧਰ ਦੀ ਪੁਲਸ ਨੇ ਸ਼ਿਕੰਜਾ ਕੱਸਿਆ ਹੈ। ਅੱਜ ਬੁੱਧਵਾਰ ਨੂੰ ਪੁਲਸ ਨੇ ਛਾਪੇਮਾਰੀ ਕਰ ਕੇ 4 ਟਰੈਵਲ ਏਜੰਟਾਂ ਨੂੰ ਕਾਬੂ ਕੀਤਾ। ਇਨ੍ਹਾਂ ਚਾਰਾਂ ਠੱਗਾਂ ਖਿਲਾਫ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ।

ਫੜੇ ਗਏ ਸਾਰੇ ਟਰੈਵਲ ਏਜੰਟ ਲੁਧਿਆਣਾ ਦੇ ਰਹਿਣ ਵਾਲੇ ਹਨ। ਇਹ ਸਭ ਜਲੰਧਰ ਚ ਠੱਗੀ ਦੀਆਂ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਠੱਗ ਕੇ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਹੜੱਪ ਕਰ ਰਹੇ ਸਨ। ਪੁਲਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਅਨੁਸਾਰ ਗ੍ਰਿਫਤਾਰ ਕੀਤੇ ਗਏ ਫਰਾਡ ਟ੍ਰੈਵਲ ਏਜੰਟਾਂ ਕੋਲੋਂ 536 ਪਾਸਪੋਰਟ ਬਰਾਮਦ ਕੀਤੇ ਗਏ ਹਨ। ਉਹ ਲੋਕਾਂ ਨੂੰ ਵਿਦੇਸ਼ ਭੇਜਣ, ਉਥੇ ਕੰਮ ਦਿਵਾਉਣ ਜਾਂ ਪੱਕੀ ਰਿਹਾਇਸ਼ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਦੇ ਸਨ। ਲੁਧਿਆਣਾ ਦੇ ਚਾਰ ਠੱਗਾਂ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਦਫ਼ਤਰ ਖੋਲ੍ਹੇ ਹੋਏ ਸਨ।

ਪੁਲਿਸ ਨੇ ਫੜੇ ਗਏ ਜਾਅਲੀ ਟਰੈਵਲ ਏਜੰਟਾਂ ਦੇ ਦਫ਼ਤਰ ਤੋਂ 49,000 ਰੁਪਏ ਦੀ ਨਕਦੀ, ਲੈਪਟਾਪ ਅਤੇ ਕੰਪਿਊਟਰ ਵੀ ਬਰਾਮਦ ਕੀਤੇ ਹਨ। ਫੜੇ ਗਏ ਫਰਜ਼ੀ ਏਜੰਟਾਂ ਦੀ ਪਛਾਣ ਨਿਤਿਨ ਉਰਫ ਨਿਤੀਸ਼ ਨਿਵਾਸੀ ਮਹਾਵੀਰ ਜੈਨ ਕਾਲੋਨੀ ਲੁਧਿਆਣਾ, ਅਮਿਤ ਨਿਵਾਸੀ ਜੋਧੇਵਾਲ ਲੁਧਿਆਣਾ, ਸਾਹਿਲ ਨਿਵਾਸੀ ਹੈਬੋਬਲ, ਲੁਧਿਆਣਾ ਅਤੇ ਤੇਜਿੰਦਰ ਸਿੰਘ ਨਿਵਾਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਦੇ ਰੂਪ ਵਿਚ ਹੋਈ ਹੈ।

ਫੜੇ ਗਏ ਧੋਖਾਦੇਹੀ ਦੇ ਮੁਲਜ਼ਮਾਂ ਚੋਂ ਨਿਤਿਨ ਉਰਫ ਨਿਤੀਸ਼ ‘ਤੇ ਧੋਖਾਦੇਹੀ ਦੇ 105 ਮਾਮਲੇ ਦਰਜ ਹਨ। ਉਹ ਠੱਗਾਂ ਦਾ ਮੁੱਖ ਕਿੰਗਪਿਨ ਹੈ। ਦੂਜੇ ਠੱਗ ਅਮਿਤ ਸ਼ਰਮਾ ਵਾਸੀ ਜੋਧੇਵਾਲ ਖਿਲਾਫ ਚਾਰ ਮਾਮਲੇ ਦਰਜ ਹਨ, ਸਾਹਿਲ ਵਾਸੀ ਹੈਬੋਬਲ, ਤਿੰਨ ਤੇ ਲੁਧਿਆਣਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਖਿਲਾਫ ਧੋਖਾਦੇਹੀ ਦੇ 8 ਮਾਮਲੇ ਦਰਜ ਹਨ। ਇੰਨੇ ਸਾਰੇ ਕੇਸ ਦਰਜ ਹੋਣ ਦੇ ਬਾਵਜੂਦ ਇਹ ਆਪਣਾ ਕਾਰੋਬਾਰ ਚਲਾ ਰਹੇ ਸਨ ।

Facebook Comments

Trending