Connect with us

ਖੇਤੀਬਾੜੀ

ਕਿਸਾਨਾਂ ਅਤੇ ਮਾਹਿਰਾਂ ਨੂੰ ਹਾਈਬ੍ਰਿਡ ਬੀਜ ਉਤਪਾਦਨ ਦੀ ਦਿੱਤੀ ਸਿਖਲਾਈ

Published

on

ਲੁਧਿਆਣਾ : ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਇਕ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦਾ ਸਿਰਲੇਖ ਸਬਜ਼ੀਆਂ ਦੇ ਦੋਗਲੇ ਬੀਜਾਂ ਦਾ ਉਤਪਾਦਨ ਸੀ । ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਿੱਚ 52 ਕਿਸਾਨ ਅਤੇ ਵੱਖ ਵੱਖ ਵਿਭਾਗਾਂ ਦੇ ਮਾਹਿਰ ਸ਼ਾਮਲ ਹੋਏ। ਆਰੰਭਕ ਟਿੱਪਣੀ ਵਿੱਚ ਡਾ ਢਿੱਲੋਂ ਨੇ ਦੋਗਲੇ ਬੀਜਾਂ ਦੇ ਉਤਪਾਦਨ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਬਜ਼ੀ ਉਤਪਾਦਨ ਇੱਕ ਬਹੁਤ ਅਹਿਮ ਕਿੱਤਾ ਬਣਿਆ ਹੈ ।ਵਿਸ਼ੇਸ਼ ਤੌਰ ਤੇ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ ਖਣਿਜ ਅਤੇ ਕਾਰਬੋਹਾਈਡ੍ਰੇਟਸ ਕਾਰਨ ਸਬਜ਼ੀਆਂ ਦੀ ਮੰਗ ਵਧੀ ਹੈ । ਸਬਜ਼ੀ ਵਿਗਿਆਨੀ ਡਾ ਸੈਲੇਸ਼ ਜਿੰਦਲ ਨੇ ਇਸ ਦੇ ਨਾਲ ਹੀ ਸਬਜ਼ੀਆਂ ਵਿਸ਼ੇਸ਼ ਤੌਰ ਤੇ ਟਮਾਟਰ ਅਤੇ ਮਿਰਚਾਂ ਦੇ ਨਰ ਅਤੇ ਮਦੀਨ ਫਲਾਂ ਦੀ ਪਛਾਣ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਵਿਸਥਾਰ ਨਾਲ ਹਾਈਬ੍ਰਿਡ ਬੀਜਾਂ ਦੇ ਉਤਪਾਦਨ ਦੇ ਨੁਕਤੇ ਸਾਂਝੇ ਕੀਤੇ ।

ਡਾ ਸੱਤਪਾਲ ਸ਼ਰਮਾ ਨੇ ਖਰਬੂਜਾ ਦੇ ਦੋਗਲੇ ਬੀਜਾਂ ਦੇ ਉਤਪਾਦਨ ਬਾਰੇ ਗੱਲ ਕਰਦਿਆਂ ਇਨ੍ਹਾਂ ਦੇ ਫਲ ਵਿੱਚ ਨਰ ਅਤੇ ਮਦੀਨ ਫੁੱਲਾਂ ਦੀ ਪਛਾਣ ਬਾਰੇ ਗੱਲ ਕੀਤੀ। ਡਾ ਜਿਫਿਨਬੀਰ ਸਿੰਘ ਨੇ ਪਿਆਜ਼ਾਂ ਦੇ ਦੋਗਲੇ ਬੀਜ ਦਾ ਉਤਪਾਦਨ ਅਤੇ ਡਾ ਮਹਿੰਦਰ ਕੌਰ ਸਿੱਧੂ ਨੇ ਵਿਸਥਾਰ ਨਾਲ ਬੈਂਗਣਾਂ ਦੇ ਬੀਜ ਉਤਪਾਦਨ ਦੀ ਜਾਣਕਾਰੀ ਦਿੱਤੀ। ਭੂਮੀ ਵਿਗਿਆਨੀ ਡਾ ਜਗਦੀਸ਼ ਸਿੰਘ ਨੇ ਸਬਜ਼ੀਆਂ ਅਧੀਨ ਆਉਣ ਵਾਲੀ ਜ਼ਮੀਨ ਦੀ ਸਿਹਤ ਸੁਧਾਰ ਬਾਰੇ ਗੱਲ ਕੀਤੀ ।

Facebook Comments

Trending