Connect with us

ਖੇਤੀਬਾੜੀ

ਪੀਏਯੂ ਵੱਲੋਂ ਪਿੰਡ ਕੋਟ ਗੰਗੂੂ ਰਾਏ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

Published

on

Punjab Agricultural University's two day annual conference concludes

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੌਸਮੀ ਸੇਵਾਵਾਂ ਅਤੇ ਮੌਸਮ ਸੰਬੰਧੀ ਮੋਬਾਇਲ ਐਪ ਬਾਰੇ ਕਟਾਨੀ ਕਲਾਂ ਨੇੜੇ ਪਿੰਡ ਕੋਟ ਗੰਗੂ ਰਾਏ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਨਾਲ ਖੇਤੀ ਸੰਬੰਧੀ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ।

ਇਹ ਕੈਂਪ ਭਾਰਤ ਵਿਗਿਆਨ ਵਿਭਾਗ ਦੇ ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ ਪ੍ਰਜੈਕਟ ਦੇ ਅਧੀਨ ਲਗਾਇਆ ਗਿਆ ਅਤੇ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ ਕੁਲਵਿੰਦਰ ਕੌਰ ਗਿੱਲ ਨੇ ਆਏ ਹੋਏ ਵਿਗਿਆਨੀਆਂ ਅਤੇ ਸਾਰੇ ਕਿਸਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਮੌਜੂਦ ਪਿੰਡ ਦੇ ਸਰਪੰਚ ਅਤੇ ਸੁਸਾਇਟੀ ਦੇ ਪ੍ਰਦਾਨ ਨੂੰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੋੜ੍ਹਨ ਲਈ ਸਮਾਗਮ ਵਿੱਚ ਸ਼ਾਮਿਲ ਕਿਸਾਨਾਂ ਨੂੰ ਪੀਏਯੂ ਦੀਆਂ ਸਾਉਣੀ ਦੀਆਂ ਸਿਫਾਰਿਸ਼ਾਂ ਵਾਲੀ ਕਿਤਾਬ ਤੋਂ ਇਲਾਵਾ ਹੋਰ ਖੇਤੀ ਨਾਲ ਸੰਬੰਧਿਤ ਕਿਤਾਬਾਂ ਵੀ ਮੁਫਤ ਦਿੱਤੀਆ ਗਈਆਂ।

ਡਾ ਸਿਮਰਜੀਤ ਕੌਰ, ਸੀਨੀਅਰ ਵਿਗਿਆਨੀ ਫਸਲ ਵਿਗਿਆਨ ਨੇ ਕਿਸਾਨਾਂ ਨੂੰ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ, ਖਾਦਾਂ, ਰਸਾਇਣਾਂ ਦੀ ਯੋਗ ਵਰਤੋਂ ਅਤੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਡਾ ਜਗਜੀਤ ਸਿੰਘ ਲੋਰੇ, ਪੌਦਾ ਰੋਗ ਵਿਗਿਆਨੀ ਨੇ ਝੋਨੇ ਵਿੱਚ ਆਉਣ ਵਾਲੀਆ ਬਿਮਾਰੀਆਂ ਬਾਰੇ ਜਾਗਰੂਕ ਕਰਵਾਇਆ ਅਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਖੂਬੀ ਜਵਾਬ ਵੀ ਦਿਤੇ।

ਪਿੰਡ ਦੀ ਸੁਸਾਇਟੀ ਵਿੱਚ ਪੀਏਯੂ ਦਾ ਐਗਰੋ ਐਡਵਾਇਜ਼ਰੀ ਯੁਨਿਟ ਵੀ ਸਥਾਪਿਤ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਇਸ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਦੀ ਆਸ ਜਤਾਈ ਗਈ। ਅੰਤ ਵਿੱਚ ਪਿੰਡ ਦੇ ਅਗਾਂਹਵਧੂ ਕਿਸਾਨ ਵੱਲੋਂ ਧੰਨਵਾਦ ਦੇ ਸ਼ਬਦ ਕਹੇ ਗਏ ਅਤੇ ਯੂਨੀਵਰਸਿਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।

Facebook Comments

Trending