Connect with us

ਅਪਰਾਧ

ਪਿੰਡ ਕੁਲਾਰ ‘ਚ 9 ਮੋਟਰਾਂ ਤੋਂ ਚੋਰਾਂ ਨੇ ਤਾਰਾਂ ਕੀਤੀਆਂ ਚੋਰੀ

Published

on

Thieves steal wires from 9 motors in village Kular

ਚੌਂਕੀਮਾਨ / ਲੁਧਿਆਣਾ : ਪਿੰਡ ਕੁਲਾਰ ਵਿਖੇ ਬੀਤੀ ਰਾਤ 9 ਮੋਟਰਾਂ ਤੋਂ ਬੇਖੌਫ ਹੋ ਕੇ ਚੋਰਾਂ ਨੇ ਤਾਰਾਂ ਚੋਰੀ ਕੀਤੀਆਂ। ਇਸ ਮੌਕੇ ਕਿਸਾਨ ਵੀਰ ਜਗਪਾਲ ਸਿੰਘ ਕੁਲਾਰ, ਰਾਜਪਾਲ ਸਿੰਘ ਸੰਧੂ, ਇਕਬਾਲ ਸਿੰਘ ਸੋਨੀ, ਅਵਤਾਰ ਸਿੰਘ ਗੱੁਗੂ, ਹਰਪਾਲ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ ਤੇ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਕੁਲਾਰ ਨੇ ਦੱਸਿਆ ਕਿ ਬੀਤੀ ਰਾਤ ਸਾਡੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ, ਜਿਸ ਦਾ ਪਤਾ ਸਾਨੂੰ ਸਵੇਰੇ ਮੋਟਰਾਂ ‘ਤੇ ਜਾਣ ਸਮੇਂ ਲੱਗਾ।

ਉਨ੍ਹਾਂ ਦੱਸਿਆ ਇਸ ਚੋਰੀ ਸਬੰਧੀ ਚੌਂਕੀਮਾਨ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਚੌਂਕੀ ਦੇ ਮੁਨਸ਼ੀ ਏ.ਐੱਸ.ਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਵੱਖ-ਵੱਖ ਮੋਟਰਾਂ ‘ਤੇ ਜਾ ਕੇ ਮੌਕਾ ਵੇਖਿਆ ਤੇ ਕਿਸਾਨ ਵੀਰਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਚੋਰ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ।

Facebook Comments

Trending