Connect with us

ਪੰਜਾਬੀ

ਪੀ ਏ ਯੂ ਵਿਚ ਮਨਾਇਆ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ

Published

on

World Autism Awareness Day celebrated at PAU

ਲੁਧਿਆਣਾ : ਬੀਤੇ ਦਿਨੀਂ ਮਨੁੱਖੀ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ, ਪੀਏਯੂ, ਲੁਧਿਆਣਾ ਨੇ ਔਟਿਜ਼ਮ ਬਾਰੇ ਸਮਝ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਔਨਲਾਈਨ ਵੈਬਿਨਾਰ ਦਾ ਆਯੋਜਨ ਕਰਕੇ ‘ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ’ ਮਨਾਇਆ। ਵੈਬੀਨਾਰ ਸੈਸ਼ਨਾਂ ਦੇ ਸਰੋਤ ਵਿਅਕਤੀ ਅਤੇ ਮਹਿਮਾਨ ਬੁਲਾਰੇ ਸ਼੍ਰੀਮਤੀ ਗੁੰਜਨ ਗਿਰਧਰ, ਔਟਿਜ਼ਮ ਸੈਂਟਰ ਫਾਰ ਐਕਸੀਲੈਂਸ ਨੋਇਡਾ ਵਿਖੇ ਥੈਰੇਪਿਸਟ ਅਤੇ ਕੇਸ ਮੈਨੇਜਰ ਸਨ।

ਮੁੱਖ ਵਕਤਾ ਨੇ ਏ.ਐੱਸ.ਡੀ. ਦੇ ਪ੍ਰਚਲਨ ਦੇ ਅੰਕੜੇ ਦੇ ਕੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਔਟਿਜ਼ਮ ਨਾਲ ਸੰਬੰਧਿਤ ਕਾਰਨਾਂ ਅਤੇ ਲੱਛਣਾਂ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਸੈਸ਼ਨ ਵਿੱਚ ਮਾਹਿਰ ਨੇ ਦਖਲਅੰਦਾਜ਼ੀ ਦੀਆਂ ਰਣਨੀਤੀਆਂ ਜਿਵੇਂ ਕਿ ਲਾਗੂ ਵਿਵਹਾਰ ਵਿਸ਼ਲੇਸ਼ਣ, ਕਿੱਤਾਮੁਖੀ ਥੈਰੇਪੀ, ਸਪੀਚ ਥੈਰੇਪੀ ਅਤੇ ਦਵਾਈ ਦੀ ਭੂਮਿਕਾ ਬਾਰੇ ਸੁਝਾਅ ਦਿੱਤੇ ਅਤੇ ਨਾਲ ਇਹ ਵੀ ਕਿਹਾ ਕਿ ਔਟਿਸਟਿਕ ਲੋਕਾਂ ਦੀ ਮਦਦ ਕਰਨ ਵਿੱਚ ਸਹਾਈ ਸਿੱਧ ਹੋਣਗੇ।

ਇਸ ਸੈਸ਼ਨ ਵਿੱਚ ਯੂਨੀਵਰਸਿਟੀ ਦੇ 100 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਅਤੇ ਲੁਧਿਆਣਾ ਸਥਿਤ ਕੁਝ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਇਹ ਸੈਸ਼ਨ ਉਹਨਾਂ ਸਾਰਿਆਂ ਲਈ ਬਹੁਤ ਹੀ ਲਾਹੇਵੰਦ, ਪ੍ਰੇਰਣਾਦਾਇਕ ਅਤੇ ਸਿੱਖਣ ਦਾ ਅਨੁਭਵ ਸੀ ਜੋ ਇਸ ਵੈਬੀਨਾਰ ਦਾ ਹਿੱਸਾ ਰਿਹਾ। ਸੈਸ਼ਨ ਦੇ ਅੰਤ ਵਿੱਚ ਵਿਭਾਗ ਦੇ ਮੁਖੀ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ।

Facebook Comments

Trending