Connect with us

ਪੰਜਾਬੀ

ਰੋਜ਼ਾਨਾ ਜੀਵਨ ਵਿੱਚ ਪਿਜਨ ਹੋਲ ਸਿਧਾਂਤ ਦੀ ਮਹੱਤਤਾ ਬਾਰੇ ਪਾਇਆ ਚਾਨਣਾ

Published

on

The significance of the Pigeon Hole Principle in everyday life is highlighted

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਵਿਦਿਆਰਥਣਾਂ ਨੂੰ ਗਣਿਤ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਕਰਨ ਲਈ, ਗਣਿਤ ਵਿਭਾਗ ਦੁਆਰਾ “ਕੈਰੀਅਰ ਅਤੇ ਗਣਿਤ” ਅਤੇ “ਉੱਚ ਅਧਿਐਨ ਵਿੱਚ ਲਾਗੂ ਗਣਿਤ” ਵਿਸ਼ੇ ‘ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪ੍ਰੋ (ਡਾ.) ਜੀ.ਐਸ.ਸੰਧੂ ਐਸ.ਸੀ.ਡੀ. ਸਰਕਾਰੀ ਕਾਲਜ ਬਤੌਰ ਰਿਸੋਰਸ ਪਰਸਨ ਸ਼ਿਰਕਤ ਕੀਤੀ।

ਪ੍ਰੋ. (ਡਾ.) ਜੀ.ਐਸ. ਸੰਧੂ ਨੇ ਆਪਣੇ ਭਾਸ਼ਣ ਵਿੱਚ ਸਾਡੇ ਰੋਜ਼ਾਨਾ ਜੀਵਨ ਵਿੱਚ ਪਿਜਨ ਹੋਲ ਸਿਧਾਂਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਗਣਿਤ ਦੇ ਸਿਧਾਂਤ ਨੂੰ ਪਰਮਿਊਟੇਸ਼ਨ ਅਤੇ ਕੰਬੀਨੇਸ਼ਨਾਂ ਵਾਲੇ ਪ੍ਰਸ਼ਨਾਂ ਵਿੱਚ ਕਿਵੇਂ ਲਾਗੂ ਕਰਨਾ ਹੈ ਅਤੇ ਇਸ ਸਿਧਾਂਤ ਨੂੰ ਚਾਈਨੀਸ ਰਿਮੇਂਡਰ ਥਿਓਰੰਮ ਨੂੰ ਹੱਲ ਕਰਨ ਲਈ ਵੀ ਕਿਵੇਂ ਵਰਤਿਆ ਜਾ ਸਕਦਾ ਹੈ । । ਪ੍ਰੋ. (ਡਾ.) ਜੀ.ਐਸ. ਸੰਧੂ ਦੁਆਰਾ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥਣਾਂ ਦੇ ਸ਼ੰਕਿਆ ਨੂੰ ਸੁਲਝਾਇਆ ਗਿਆ।

Facebook Comments

Trending