Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਦੀ ਮਾਪੇ ਅਧਿਆਪਕ ਸੰਸਥਾ ਦਾ ਕੀਤਾ ਗਠਨ

Published

on

Government College Girls' Parents Teachers Association formed

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਮਾਪੇ ਅਧਿਆਪਕ ਸੰਸਥਾ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਇਹ ਮੀਟਿੰਗ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ ਅਕਾਦਮਿਕ ਸਾਲ 2023-24 ਲਈ ਮਾਪੇ ਅਧਿਆਪਕ ਕਮੇਟੀ ਦੀ ਚੋਣ ਸੀ। ਇਸ ਮੀਟਿੰਗ ਵਿੱਚ ਸ਼੍ਰੀਮਤੀ ਸਰਿਤਾ ਨੇ ਵਿਦਿਆਰਥਣਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।

ਸਰਬਸੰਮਤੀ ਨਾਲ ਮਾਪੇ ਅਧਿਆਪਕ ਸੰਸਥਾਂ ਦੀ ਚੋਣ ‘ਚ ਸੰਸਥਾ ਦੀ ਪ੍ਰਧਾਨ ਪ੍ਰਿੰਸੀਪਲ ਸੁਮਨ ਲਤਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ, ਮੀਤ ਪ੍ਰਧਾਨ :ਗੁਰਜਿੰਦਰ ਕੌਰ, ਸਕੱਤਰ ਨਰੇਸ਼ ਕੁਮਾਰ, ਸੰਯੁਕਤ ਸਕੱਤਰ ਡਾ. ਜਸਪ੍ਰੀਤ ਕੌਰ, ਖਜਾਨਚੀ ਸਰਿਤਾ, ਬਰਸਰ ਡਾ. ਮਮਤਾ ਨੂੰ ਚੁਣਿਆ ਗਿਆ।

Facebook Comments

Trending