Connect with us

ਪੰਜਾਬੀ

ਪ੍ਰਸਿੱਧ ਐਕੂਪੰਕਚਰਿਸਟ ਡਾ: ਤਿਲਕ ਰਾਜ ਕਾਲੜਾ ਨੂੰ ਡਾ.ਕੋਟਨਿਸ ਐਵਾਰਡ ਨਾਲ ਕੀਤਾ ਸਨਮਾਨਿਤ

Published

on

Renowned acupuncturist Dr. Tilak Raj Kalra honored with Dr. Kotnis Award

ਲੁਧਿਆਣਾ : ਡਾ.ਕੋਟਨਿਸ ਐਕੂਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਵਿਖੇ ਐਕੂਪੰਕਚਰ ਅਤੇ ਦੰਦਾਂ ਦੇ ਚੈਕਅੱਪ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਕੈਂਪ ਵਿੱਚ ਆਪਣੀਆਂ ਮੁਫਤ ਸੇਵਾਵਾਂ ਦੇਣ ਵਾਲੇ ਆਸਟ੍ਰੇਲੀਆ ਦੇ ਪ੍ਰਸਿੱਧ ਐਕੂਪੰਕਚਰਿਸਟ ਡਾ: ਤਿਲਕਰਾਜ ਕਾਲੜਾ ਨੂੰ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਵਜੋਂ ਡਾ. ਦਵਾਰਕਾਨਾਥ ਕੋਟਨਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਤਿਲਕ ਰਾਜ ਨੇ ਕਿਹਾ ਕਿ ਐਕਿਊਪੰਕਚਰ ਮੈਡੀਕਲ ਵਿਧੀ ਭਾਰਤ ਅਤੇ ਚੀਨ ਵਿੱਚ ਹੀ ਨਹੀਂ ਸਗੋਂ ਯੂਰਪ ਦੇ ਸਾਰੇ ਦੇਸ਼ਾਂ ਵਿੱਚ ਵੀ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚ ਇਸ ਨੂੰ ਮੁੱਢਲੀ ਸਹਾਇਤਾ ਵਜੋਂ ਵਰਤਿਆ ਜਾ ਰਿਹਾ ਹੈ। ਇਸ ਮੌਕੇ ਡਾ: ਨੇਹਾ ਢੀਂਗਰਾ, ਡਾ: ਰਿਤਿਕ ਚਾਵਲਾ, ਡਾ: ਰਘੁਵੀਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

Facebook Comments

Trending