Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਦੀ ਗਿੱਧਾ ਟੀਮ ਨੇ ਜਿੱਤਿਆ ਨਕਦ ਇਨਾਮ

Published

on

Government College Girls Giddha Team won a cash prize of Rs.11000/-

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਗਿੱਧਾ ਟੀਮ ਨੇ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ, ਲੁਧਿਆਣਾ ਵਿਖੇ ਕਰਵਾਏ ਗਏ ਗਿੱਧੇ ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਮੇਲਾ ਤੀਆਂ ਦਾ’ ਕਰਵਾਇਆ ਗਿਆ ਸੀ। ਇਸ ਓਪਨ ਮੁਕਾਬਲੇ ਵਿੱਚ ਗਿੱਧਾ ਦੀਆਂ ਕਈ ਟੀਮਾਂ ਨੇ ਭਾਗ ਲਿਆ । ਕਾਲਜ ਦੀ ਟੀਮ ਨੇ 11000/- ਰੁਪਏ ਦਾ ਪਹਿਲਾ ਇਨਾਮ ਜਿੱਤਿਆ ਅਤੇ ਨਕਦ ਇਨਾਮ ਹਾਸਲ ਕੀਤਾ।

ਵਿਦਿਆਰਥਣ ਸੰਤ ਕੌਰ ਨੂੰ ਵਿਅਕਤੀਗਤ ਇਨਾਮ ਵੀ ਹਾਸਲ ਕੀਤਾ। ਕਾਲਜ ਦੀ ਹੈੱਡ ਗਰਲ ਹਰਨੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ‘ਮੇਲਾ ਤੀਆਂ ਦਾ’ ਵਿੱਚ ਜੱਜ ਦੀ ਭੂਮਿਕਾ ਸ੍ਰੀਮਤੀ ਕਮਲੇਸ਼ ਕੌਰ ਜੀ ਨੇ ਨਿਭਾਈ। ਉਹਨਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਨੇ ਗਿੱਧਾ ਟੀਮ ਦੇ ਸ਼ਾਨਦਾਰ ਪ੍ਰਦਸ਼ਨ ਦੀ ਸ਼ਲਾਘਾ ਕੀਤੀ ਅਤੇ ਗਿੱਧੇ ਦੀ ਸਮੁੱਚੀ ਟੀਮ ਨੂੰ ਕਾਲਜ ਦਾ ਨਾਂ ਰੌਸ਼ਨ ਕਰਨ ‘ਤੇ ਵਧਾਈ ਦਿੱਤੀ ।

Facebook Comments

Trending