Connect with us

ਪੰਜਾਬੀ

ਨਗਰ ਨਿਗਮ ਨੇ ਸਿੱਧਵਾਂ ਨਹਿਰ ‘ਚ ਕੂੜਾ ਸੁੱਟਣ ਵਾਲੇ 53 ਲੋਕਾਂ ਦੇ ਕੱਟੇ ਚਲਾਨ

Published

on

The Municipal Corporation issued challans to 53 people who threw garbage in the Sidhwan Canal

ਲੁਧਿਆਣਾ : ਨਗਰ ਨਿਗਮ ਨੇ ਸਿੱਧਵਾਂ ਨਹਿਰ ਦੀ ਸਫ਼ਾਈ ਮੁਹਿੰਮ ਤਹਿਤ ਨਹਿਰ ‘ਚ ਕੂੜਾ ਸੁੱਟਣ ਵਾਲੇ ਵਿਅਕਤੀਆਂ ਖਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ ਇਕ ਹਫ਼ਤੇ ਦੌਰਾਨ 53 ਉਲੰਘਣਾ ਕਰਨ ਵਾਲਿਆਂ ਖਿਲਾਫ਼ 5-5 ਹਜ਼ਾਰ ਰੁਪਏ ਦੇ ਚਲਾਨ ਕੱਟੇ ਗਏ ਹਨ | ਨਗਰ ਨਿਗਮ ਦੇ 10 ਕਰਮਚਾਰੀਆਂ ਤੇ ਮਾਰਸ਼ਲ ਏਡ ਦੇ 20 ਵਲੰਟੀਅਰਾਂ ਸਮੇਤ 30 ਵਿਅਕਤੀਆਂ ਨੂੰ ਨਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ।

ਜਨਵਰੀ ਦੇ ਪਹਿਲੇ ਹਫ਼ਤੇ. ਬੀ.ਆਰ.ਐਸ. ਨਗਰ ਨਹਿਰ ਦੇ ਪੁਲ ਤੋਂ ਸ਼ੁਰੂ ਹੋ ਕੇ ਗਿੱਲ ਰੋਡ ਨਹਿਰ ਦੇ ਪੁਲ ਤੱਕ ਨਗਰ ਨਿਗਮ ਵਲੋਂ ਨਹਿਰ ਦੀ ਸਫ਼ਾਈ ਕਰਵਾਈ ਜਾ ਚੁੱਕੀ ਹੈ | ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਵਸਨੀਕ ਕੂੜਾ ਕਰਕਟ, ਟੁੱਟੇ ਟਾਇਲਟ ਸੀਟ, ਕੱਪੜੇ, ਪਲਾਸਟਿਕ ਤੇ ਹੋਰ ਘਰੇਲੂ ਕੂੜਾ ਵੀ ਨਹਿਰ ਵਿਚ ਸੁੱਟ ਰਹੇ ਹਨ |

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਨੇ ਹੁਣ ਉਲੰਘਣਾ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਪਿਛਲੇ ਇਕ ਹਫ਼ਤੇ ਦੌਰਾਨ ਇਨ੍ਹਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ 5000 ਰੁਪਏ ਦੇ ਚਲਾਨ ਕੀਤੇ ਜਾ ਰਹੇ ਹਨ | ਇਸ ਤੋਂ ਪਹਿਲਾਂ ਨਗਰ ਨਿਗਮ ਨੇ ਸਿੱਧਵਾਂ ਨਹਿਰ ‘ਚ ਕੂੜਾ ਸੁੱਟਦੇ ਫੜੇ ਗਏ 55 ਵਸਨੀਕਾਂ ਖਲਿਾਫ਼ ਐਫ.ਆਈ.ਆਰ. ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਸੀ |

ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਨਗਰ ਨਿਗਮ ਸਖਤ ਕਾਰਵਾਈ ਜਾਰੀ ਰੱਖੇਗਾ | ਸ. ਸੇਖੋਂ ਨੇ ਦੱਸਿਆ ਕਿ ਨਹਿਰ ਦੇ ਵੱਡੇ ਹਿੱਸੇ ਦੀ ਸਫ਼ਾਈ ਹੋ ਚੁੱਕੀ ਹੈ ਪਰ ਸਿੰਜਾਈ ਵਿਭਾਗ ਵਲੋਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਨਹਿਰ ਵਿਚ ਪਾਣੀ ਛੱਡਿਆ ਜਾਵੇਗਾ | ਸ਼ਹਿਰ ਦੀ ਹੱਦ ਅੰਦਰ ਪੈਂਦੀ ਨਹਿਰ ਦੇ ਬਾਕੀ ਬਚੇ ਹਿੱਸੇ ਦੀ ਸਫ਼ਾਈ ਅਗਲੇ ਪੜ੍ਹਾਅ ਵਿਚ ਕੀਤੀ ਜਾਵੇਗੀ |

Facebook Comments

Trending