Connect with us

ਪੰਜਾਬੀ

ਨਗਰ ਨਿਗਮ ਨੇ ਬਿਨਾਂ ਮਨਜ਼ੂਰੀ ਬਣ ਰਹੀਆਂ ਅੱਧੀ ਦਰਜਨ ਦੁਕਾਨਾਂ ਢਾਹੀਆਂ

Published

on

The municipal corporation demolished half a dozen shops that were being built without approval

ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਗੈਰ ਕਾਨੂੰਨੀ ਉਸਾਰੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ੋਨ ਡੀ. ਇਮਾਰਤੀ ਸ਼ਾਖਾ ਵਲੋਂ ਹੈਬੋਵਾਲ ਏਰੀਆ ‘ਚ ਬਿਨ੍ਹਾਂ ਮਨਜ਼ੂਰੀ ਬਣਾਈਆਂ ਜਾ ਰਹੀਆਂ ਅੱਧੀ ਦਰਜਨ ਦੁਕਾਨਾਂ ਢਾਹ ਦਿੱਤੀਆਂ ਗਈਆ।

ਸਹਾਇਕ ਨਿਗਮ ਯੋਜਨਕਾਰ ਜ਼ੋਨ ਡੀ. ਮਦਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਟਾਫ਼ ਦੀਆਂ ਡਿਊਟੀਆਂ ਚੋਣਾਂ ‘ਚ ਲੱਗੀਆਂ ਹੋਣ ਦਾ ਕੁਝ ਲੋਕਾਂ ਵਲੋਂ ਫਾਇਦਾ ਉਠਾਕੇ ਬਿਨ੍ਹਾਂ ਮਨਜ਼ੂਰੀ ਉਸਾਰੀਆਂ ਸ਼ੁਰੂ ਕਰ ਦਿੱਤੀਆਂ ਸਨ।

20 ਫਰਵਰੀ ਤੋਂ ਬਾਅਦ ਫੀਲਡ ਸਟਾਫ਼ ਵਲੋਂ ਕੰਮ ਬੰਦ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ, ਪਰ ਉਸਾਰੀਕਰਤਾਵਾਂ ਨੇ ਉਸਾਰੀ ਦਾ ਕੰਮ ਜਾਰੀ ਰੱਖਿਆ ਜਿਸ ‘ਤੇ ਬੁੱਧਵਾਰ ਨੂੰ ਅੱਧੀ ਦਰਜਨ ਦੁਕਾਨਾਂ ਢਾਹ ਦਿੱਤੀਆਂ।

Facebook Comments

Trending