Connect with us

ਪੰਜਾਬੀ

ਸਨਅਤਕਾਰਾਂ ਵੱਲੋਂ CM ਦਾ ਮਿਕਸ ਲੈਂਡ ਖੇਤਰ ਦੀ 5 ਸਾਲ ਮਿਆਦ ਵਧਾਉਣ ‘ਤੇ ਕੀਤਾ ਧੰਨਵਾਦ

Published

on

The industrialists thanked the CM for extending the period of 5 years for the mixed land area

ਲੁਧਿਆਣਾ : ਅੱਜ ਸ.ਕੁਲਵੰਤ ਸਿੰਘ ਸਿੱਧੂ ਵਿਧਾਇਕ ਦੀ ਅਗਵਾਈ ਹੇਠ ਉਦਯੋਗਪਤੀਆਂ ਦਾ ਇੱਕ ਵਫ਼ਦ ਸ.ਗੁਰਮੀਤ ਸਿੰਘ ਮੀਤ ਹੇਅਰ ਉਦਯੋਗ ਮੰਤਰੀ ਪੰਜਾਬ ਨੂੰ ਮਿਲਿਆ ਅਤੇ ਲੁਧਿਆਣਾ ਦੇ ਮਿਕਸਡ ਲੈਂਡ ਯੂਜ਼ ਖੇਤਰ ਵਿਖੇ ਸਥਾਪਿਤ ਉਦਯੋਗਾਂ ਦੀਆਂ ਮੁਸ਼ਕਿਲਾਂ ਦੱਸੀਆਂ । ਇਸ ਖੇਤਰ ਵਿੱਚ ਸਥਾਪਿਤ ਯੂਨਿਟਾਂ ਮੁੱਖ ਤੌਰ ‘ਤੇ ਮਾਈਕ੍ਰੋ ਸਕੇਲ ਹਨ, ਜੋ ਕਿ 20 ਤੋਂ 200 ਵਰਗ ਗਜ਼ ਦੇ ਛੋਟੇ ਪਲਾਟਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਕੋਲ ਉਦਯੋਗ ਨੂੰ ਸ਼ਿਫਟ ਕਰਨ ਦੀ ਵਿੱਤੀ ਸਮਰੱਥਾ ਨਹੀਂ ਹੈ।

ਵਿਧਾਇਕ ਸਿੱਧੂ ਨੇ ਕਿਹਾ ਕਿ ਮਿਕਸਡ ਲੈਂਡ ਯੂਜ਼ ਖੇਤਰ ਦਾ 70% ਹਿੱਸਾ ਉਦਯੋਗਿਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ ਜੋ ਕਿ ਸੀਮਤ ਸਾਧਨਾਂ ਨਾਲ ਮਾਈਕ੍ਰੋ ਸਕੇਲ ‘ਤੇ ਚੱਲਦਾ ਹੈ, ਅਤੇ ਇਨ੍ਹਾਂ ਉਦਯੋਗਾਂ ਨੂੰ ਸ਼ਿਫਟ ਕਰਨਾ ਸੰਭਵ ਨਹੀਂ ਹੈ। ਗੁਰਮੀਤ ਸਿੰਘ ਮੀਤ ਹੇਅਰ ਉਦਯੋਗ ਮੰਤਰੀ ਪੰਜਾਬ ਨੇ ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਖੇਤਰਾਂ ਵਿੱਚ ਉਦਯੋਗਿਕ ਅਦਾਰਿਆਂ ਨੂੰ ਰਾਹਤ ਵਜੋਂ 5 ਸਾਲ ਹੋਰ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਨਅਤੀ ਆਗੂਆਂ ਨੇ ਮੀਤ ਹੇਅਰ ਦਾ ਧੰਨਵਾਦ ਕੀਤਾ।

Facebook Comments

Trending