Connect with us

ਪੰਜਾਬੀ

ਕੈਬਨਿਟ ਮੰਤਰੀ ਮੀਤ ਹੇਅਰ ਤੇ ਵਿਧਾਇਕ ਬੱਗਾ ਵਲੋਂ ਹਲਕੇ ‘ਚ ਵਿਕਾਸ ਕਾਰਜ਼ਾਂ ਦੀ ਸਮੀਖਿਆ

Published

on

Review of development works in the constituency by Cabinet Minister Meet Hare and MLA Baga
ਲੁਧਿਆਣਾ :  ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ ਗਈ। ਵਿਧਾਇਕ ਬੱਗਾ ਵਲੋਂ ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਦੇ ਨਾਲ ਵਾਰਡ ਨੰਬਰ 95 ‘ਚ ਕਰੀਬ 2000 ਵਰਗ ਗਜ ਕਬਜ਼ਾ ਮੁਕਤ ਕਰਵਾਈ ਜ਼ਮੀਨ ‘ਤੇ ਬੱਚਿਆਂ ਲਈ ਪਾਰਕ ਅਤੇ ਸਪੋਰਟਸ ਕਲੱਬ ਦੀ ਉਸਾਰੀ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।

ਵਿਧਾਇਕ ਬੱਗਾ ਨੇ ਦੱਸਿਆ ਕਿ ਵਾਰਡ ਨੰਬਰ 95 ਨੂੰ ਸਪੋਰਟਸ ਪਾਰਕ ਦੇਣਾ ਸਮੇਂ ਦੀ ਲੋੜ ਹੈ ਕਿਉਂਕਿ ਇੱਥੇ ਪਹਿਲਾਂ ਕੋਈ ਵੀ ਪਾਰਕ ਮੌਜੂਦ ਨਹੀ ਹੈ ਅਤੇ ਸਥਾਨਕ ਵਸਨੀਕਾਂ ਨੂੰ ਸਵੇਰ-ਸ਼ਾਮ ਦੀ ਸੈਰ ਕਰਨ ਲਈ ਦੂਰ-ਦੁਰਾਡੇ ਦੇ ਪਾਰਕਾਂ ਵਿੱਚ ਜਾਣਾ ਪੈਦਾ ਹੈ। ਉਨ੍ਹਾਂ ਇਹ ਵੀ ਕਿਹਾ ਕਬਜ਼ਾ ਮੁਕਤ ਮੁਹਿੰਮ ਤਹਿਤ ਆਮ ਲੋਕਾਂ ਨੂੰ ਆਸ ਬੱਝੀ ਹੈ ਜਿਸਦੇ ਤਹਿਤ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਾਜਾਇਜ ਕਬਜ਼ਾ ਧਾਰਕਾਂ ‘ਤੇ ਕਾਰਵਾਈ ਹੋਵੇਗੀ ਅਤੇ ਇਲਾਕੇ ਦੇ ਬੱਚਿਆਂ ਅਤੇ ਬਜੁਰਗਾਂ ਲਈ ਨਵੇਂ ਪਾਰਕਾਂ ਦੀ ਉਸਾਰੀ ਦਾ ਰਾਹ ਪੱਧਰਾ ਹੋਵੇਗਾ।

Facebook Comments

Trending