Connect with us

ਪੰਜਾਬੀ

ਸਾਬਕਾ ਮੰਤਰੀ ਆਸ਼ੂ ’ਤੇ ਕਮਿਊਨਿਟੀ ਸੈਂਟਰ ਦੀ ਦੁਰਵਰਤੋਂ ਦੇ ਮਾਮਲੇ ’ਚ ਸਰਕਾਰ ਨੇ ਡੀ. ਸੀ. ਤੋਂ ਮੰਗੀ ਰਿਪੋਰਟ

Published

on

The government has filed a case against former minister Ashu in connection with the misuse of the community center. Was. Report requested from

ਲੁਧਿਆਣਾ : ਸਥਾਨਕ ਸਰਕਾਰਾਂ ਵਿਭਾਗ ਨੇ ਸਾਲ 2021 ਵਿਚ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਖ਼ਿਲਾਫ਼ ਕਮਿਊਨਿਟੀ ਸੈਂਟਰ ਦੀ ਦੁਰਵਰਤੋਂ ਸਬੰਧੀ ਹੋਈ ਸ਼ਿਕਾਇਤ ’ਤੇ ਹੁਣ ਡੀ. ਸੀ. ਤੋਂ ਰਿਪੋਰਟ ਮੰਗੀ ਹੈ।

ਸਰਕਾਰ ਨੂੰ ਭੇਜੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੋਚਰ ਮਾਰਕੀਟ ਸਥਿਤ ਸਰਕਾਰੀ ਕਮਿਊਨਿਟੀ ਸੈਂਟਰ ’ਚ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਜੋ ਕਿ ਨਿਗਮ ਕੌਂਸਲਰ ਹੈ, ਨੇ ਨਾ ਸਿਰਫ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਉਥੇ ਬਾਕਾਇਦਾ ਆਪਣਾ ਦਫਤਰ ਵੀ ਖੋਲ੍ਹਿਆ ਹੋਇਆ ਹੈ, ਜਿਸ ਵਿਚ ਚੋਣਾਂ ਸਬੰਧੀ ਮੀਟਿੰਗਾਂ ਵੀ ਲਗਾਤਾਰ ਹੁੰਦੀਆਂ ਰਹੀਆਂ ਹਨ।

ਸ਼ਿਕਾਇਤ ਵਿਚ ਮੇਅਰ, ਡੀ. ਸੀ. ਅਤੇ ਨਿਗਮ ਕਮਿਸ਼ਨਰ ਦਾ ਵੀ ਬਾਕਾਇਦਾ ਸ਼ਿਕਾਇਤਕਰਤਾ ਨੇ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਇਸ ਸ਼ਿਕਾਇਤ ਨੂੰ ਸਥਾਨਕ ਅਧਿਕਾਰੀਆਂ ਕੋਲ ਭੇਜਦੇ ਹੋਏ ਤੁਰੰਤ ਆਪਣੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਸਨ ਪਰ ਇਕ ਸਾਲ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਵੀ ਇਸ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋਈ ਸੀ।

ਸੂਬੇ ’ਚ ਸਰਕਾਰ ਬਦਲਦੇ ਹੀ ਅਜਿਹੀਆਂ ਢੇਰ ਸਾਰੀਆਂ ਸ਼ਿਕਾਇਤਾਂ ’ਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਹੁਣ ਵਿਭਾਗ ਨੇ ਡੀ. ਸੀ. ਵਰਿੰਦਰ ਸ਼ਰਮਾ ਨੂੰ ਮਾਮਲੇ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਕੋਚਰ ਮਾਰਕੀਟ ’ਚ ਸਥਿਤ ਕਮਿਊਨਿਟੀ ਸੈਂਟਰ ਵਿਚ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਦਫਤਰ ਸੀ। ਇਥੋਂ ਹੀ ਉਹ ਪਬਲਿਕ ਡੀਲਿੰਗ ਦਾ ਕੰਮ ਕਰਦੇ ਸਨ।

ਜਦੋਂ ਇਸ ਮਾਮਲੇ ’ਚ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦਾ ਕਿਸੇ ਵੀ ਸਰਕਾਰੀ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਗੁਰਦੇਵ ਕੋਆਪ੍ਰੇਟਿਵ ਸੋਸਾਇਟੀ ਨੇ ਇਥੇ ਕਾਲੋਨੀ ਕੱਟੀ ਸੀ ਤਾਂ ਮੁਹੱਲੇ ਦੇ ਲੋਕਾਂ ਦੀ ਸਹੂਲਤ ਲਈ ਜੰਝ ਘਰ ਬਣਾਉਣ ਲਈ ਇਸ ਜ਼ਮੀਨ ਨੂੰ ਛੇੜਿਆ ਗਿਆ ਸੀ, ਜਿਸ ਨੂੰ ਬਾਅਦ ’ਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਹੱਲੇ ਦੀ ਸੋਸਾਇਟੀ ਜੋ ਕਿ ਰਜਿਸਟਰਡ ਹੋ ਕੇ ਹਵਾਲੇ ਕਰ ਦਿੱਤਾ ਗਿਆ।

Facebook Comments

Trending