Connect with us

ਪੰਜਾਬੀ

ਬਿਜਲੀ ਦੇ ਕੱਟਾਂ ਕਾਰਨ ਨਗਰ ਨਿਗਮ ਨੇ ਲਿਆ ਫੈਸਲਾ, ਵਾਧੂ ਸਮਾਂ ਚਲਿਆ ਕਰਨਗੇ ਟਿਊਬਵੈੱਲ

Published

on

The decision taken by the Municipal Corporation due to power cuts, the tubewells will run for extra time

ਲੁਧਿਆਣਾ : ਨਗਰ ਨਿਗਮ ਵਲੋਂ ਸ਼ਹਿਰ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਜਿਸ ਤਹਿਤ ਨਗਰ ਨਿਗਮ ਟਿਊਬਵੈੱਲ ਬਿਜਲੀ ਨਾ ਹੋਣ ‘ਤੇ ਬੰਦ ਰਹਿਣ ਉਪਰੰਤ ਅਤੇ ਬਿਜਲੀ ਆਉਣ ‘ਤੇ ਕੱਟ ਲੱਗਣ ਜਿੰਨਾ ਸਮਾਂ ਹੀ ਦੁਬਾਰਾ ਚੱਲਿਆ ਕਰਨਗੇ ਤਾਂ ਜੋ ਲੋਕਾਂ ਨੂੰ ਪਾਣੀ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਸੰਬੰਧੀ ਨਗਰ ਨਿਗਮ ਦੀ ਓ. ਐਂਡ ਐਮ. ਸ਼ਾਖਾ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਨੇ ਦੱਸਿਆ ਕਿ ਜ਼ੋਨ-ਏ ਤੇ ਜ਼ੋਨ-ਬੀ ਅਧੀਨ ਪੈਂਦੇ ਟਿਊਬਵੈੱਲ 3100 ਰੁਪਏ ਪ੍ਰਤੀ ਮਹੀਨਾ ਤੇ ਟਿਊਬਵੈੱਲ ਅਪਰੇਟਰ ਨੂੰ ਅਲਾਟ ਕੀਤੇ ਹੋਏ ਹਨ। ਦੇਖਣ ‘ਚ ਆਇਆ ਹੈ ਕਿ ਨਗਰ ਨਿਗਮ ਵਲੋਂ ਟਿਊਬਵੈੱਲ ਚਲਾਉਣ ਲਈ ਜਿੰਨਾ ਸਮਾਂ ਦਿੱਤਾ ਗਿਆ ਹੈ ਟਿਊਬਵੈੱਲ ਆਪ੍ਰੇਟਰਾਂ ਵਲੋਂ ਉਨਾਂ ਸਮਾਂ ਨਹੀਂ ਚਲਾਏ ਜਾ ਰਹੇ।

ਗਰਮੀਆਂ ਦੌਰਾਨ ਸ਼ਹਿਰ ‘ਚ ਬਿਜਲੀ ਦੇ ਕਾਫੀ ਜ਼ਿਆਦਾ ਕੱਟ ਲੱਗ ਰਹੇ ਹਨ, ਬਿਜਲੀ ਜਾਣ ਮੌਕੇ ਟਿਊਬਵੈੱਲ ਬੰਦ ਹੋ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵਲੋਂ ਪਾਣੀ ਨਾ ਮਿਲਣ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ। ਨਗਰ ਨਿਗਮ ਵਲੋਂ ਇਸ ਸੰਬੰਧੀ ਸੰਬੰਧਤ ਸ਼ਾਖਾ ਦੇ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤੇ ਗਏ ਹਨ।

ਜਿਸ ‘ਚ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਿਜਲੀ ਦੇ ਕੱਟ ਸਮੇਂ ਜਿੰਨਾ ਸਮਾਂ ਟਿਊਬਵੈੱਲ ਬੰਦ ਰਹਿੰਦਾ ਹੈ ਬਿਜਲੀ ਆਉਣ ‘ਤੇ ਉਨਾ ਸਮਾਂ ਦੁਬਾਰਾ ਟਿਊਬਵੈੱਲ ਚਲਾਇਆ ਜਾਵੇ, ਜਿਸ ਟਿਊਬਵੈਲ ਆਪ੍ਰੇਟਰ ਨੂੰ ਟਿਊਬਵੈੱਲ ਅਲਾਟ ਕੀਤਾ ਗਿਆ ਹੈ ਉਸ ਆਪ੍ਰੇਟਰ ਤੋਂ ਹੀ ਟਿਊਬਵੈਲ ਚਲਾਇਆ ਜਾਵੇ ਉਸ ਦੀ ਥਾਂ ਜੇਕਰ ਕੋਈ ਦੂਜਾ ਵਿਅਕਤੀ ਟਿਊਬਵੈੱਲ ਚਲਾਉਂਦਾ ਹੈ ਨਿਯਮਾਂ ਅਨੁਸਾਰ ਉਸ ਟਿਊਬਵੈੱਲ ਆਪ੍ਰੇਟਰ ਨੂੰ ਅਲਾਟ ਕੀਤਾ ਗਿਆ ਟਿਊਬਵੈੱਲ ਰੱਦ ਕੀਤਾ ਜਾਵੇਗਾ।

Facebook Comments

Trending