Connect with us

ਪੰਜਾਬੀ

ਨਗਰ ਨਿਗਮ ਦੇ ਤਹਿਬਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਜ਼ੋਰਦਾਰ ਮੁਹਿੰਮ

Published

on

Tehbazari branch of the municipal corporation launched a vigorous campaign to remove illegal encroachment

ਲੁਧਿਆਣਾ : ਨਗਰ ਨਿਗਮ ਦੀ ਜ਼ੋਨ-ਸੀ ਦੀ ਤਹਿਬਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਗਈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਕਾਫ਼ੀ ਸਖ਼ਤ ਮੂਡ ਵਿਚ ਨਜ਼ਰ ਆ ਰਿਹਾ ਹੈ ਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਜ਼ੋਰਦਾਰ ਕਾਰਵਾਈਆਂ ਕਰਦੇ ਹੋਏ ਸ਼ਹਿਰ ਵਿਚ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਹੋਏ ਸੜਕਾਂ ਤੇ ਸਰਕਾਰੀ ਥਾਵਾਂ ਨੂੰ ਮੁਕਤ ਕਰਵਾਇਆ ਜਾ ਰਿਹਾ ਹੈ |

ਇਸੇ ਮੁਹਿੰਮ ਦੇ ਤਹਿਤ ਅੱਜ ਨਗਰ ਨਿਗਮ ਜੋਨ ਸੀ ਦੀ ਤਹਿਬਜਾਰੀ ਸ਼ਾਖਾ ਵਲੋਂ ਤਹਿਬਜ਼ਾਰੀ ਸ਼ਾਖਾ ਮੁਖੀ ਕੁਲਪ੍ਰੀਤ ਸਿੰਘ ਤੇ ਸਕੱਤਰ ਤਜਿੰਦਰ ਸਿੰਘ ਪੰਛੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵਕਰਮਾ ਚੌਕ ਦੇ ਆਸ ਪਾਸ ਜੋਰਦਾਰ ਕਾਰਵਾਈ ਕੀਤੀ ਗਈ ਤੇ ਉਥੇ ਸੜਕਾਂ ਉਪਰ ਨਾਜਾਇਜ਼ ਤੌਰ ‘ਤੇ ਖੜ੍ਹੇ ਰਿਕਸ਼ਾ ਰੇਹੜੇ ਤੇ ਹੋਰ ਸਮਾਨ ਕਬਜ਼ੇ ਵਿਚ ਲੈ ਲਿਆ |

ਇਸ ਮੌਕੇ ਸੁਪਰਡੈਂਟ ਸੰਜੀਵ ਉਪਲ, ਇੰਸਪੈਕਟਰ ਸੰਜੀਤ ਕੁਮਾਰ, ਹਨੀ ਅਤੇ ਹੋਰ ਵੀ ਮੌਜੂਦ ਸਨ | ਅੱਜ ਵੀ ਨਗਰ ਨਿਗਮ ਵਲੋਂ ਕੀਤੀ ਕਾਰਵਾਈ ਦੌਰਾਨ ਨਾਜਾਇਜ਼ ਕਬਜ਼ਾ ਧਾਰੀਆਂ ‘ਚ ਹਫੜਾ ਦਫੜੀ ਜਿਹੀ ਮੱਚੀ ਰਹੀ | ਪਰ ਨਿਗਮ ਵਲੋਂ ਪੂਰੀ ਸਫਲਤਾ ਨਾਲ ਕਾਰਵਾਈ ਕਰ ਦਿੱਤੀ ਗਈ |

Facebook Comments

Trending