Connect with us

ਪੰਜਾਬੀ

ਸ਼ਿਵਾਲਿਕ ਵਲੋਂ ਭੱਟੀਆਂ ਬੇਟ ਵਿਖੇ ਚੋਣ ਦਫ਼ਤਰ ਦਾ ਉਦਘਾਟਨ

Published

on

Shivalik inaugurates election office at Bhattian Bate

ਲੁਧਿਆਣਾ :   ਕਾਂਗਰਸ ਸਰਕਾਰ ਨੇ ਪੰਜਾਬ ਨੂੰ ਦੂਸਰਿਆਂ ਸੂਬਿਆਂ ਨਾਲੋਂ ਵਿਕਾਸ ਕਾਰਜਾਂ, ਲੋਕ ਭਲਾਈ ਸਕੀਮਾਂ ਅਤੇ ਬੁਨਿਆਦੀ ਸਹੂਲਤਾਂ ਪੱਖੋਂ ਬੇਹੱਦ ਪਛਾੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿਚ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਫ਼ਤਵਾ ਦੇਣਗੇ, ਜਦਕਿ ਕਾਂਗਰਸ ਅਤੇ ਆਪ ਨੂੰ ਲੋਕ ਮੂੰਹ ਤੱਕ ਨਹੀਂ ਲਾਉਣਗੇ।

ਇਹ ਵਿਚਾਰ ਹਲਕਾ ਗਿੱਲ ਤੋਂ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਭੱਟੀਆਂ ਬੇਟ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਰਾਜਸੀ ਮਾਮਲਿਆਂ ਦੇ ਮੈਂਬਰ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਇਸਤਰੀ ਵਿੰਗ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ ਨੇ ਵੀ ਅਯਾਲੀ ਨੋ ਜਿਤਾਉਣ ਦੀ ਅਪੀਲ ਕੀਤੀ।

ਇਸ ਮੌਕੇ ਗੁਰਜੰਟ ਸਿੰਘ ਲਾਡੋਵਾਲ, ਸਾਬਕਾ ਸਰਪੰਚ ਵਿਨੋਦ ਕੁਮਾਰ ਮਲਹੋਤਰਾ, ਸਾਬਕਾ ਸਰਪੰਚ ਨਿਰਵੈਰ ਸਿੰਘ ਲਾਹੌਰੀਆ, ਸ਼ਰਨਜੀਤ ਸਿੰਘ ਰਾਣਾ ਗਰੇਵਾਲ, ਸੀਨੀਅਰ ਅਕਾਲੀ ਆਗੂ ਧਰਮ ਸਿੰਘ ਸੈਣੀ, ਇਕਬਾਲ ਸਿੰਘ ਡੋਡ, ਸਰਪੰਚ ਮਨਜੀਤ ਸਿੰਘ, ਰਵੀ ਕੁਮਾਰ ਪੰਚ ਅਤੇ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।

Facebook Comments

Trending