Connect with us

ਪੰਜਾਬੀ

ਹਲਕਾ ਗਿੱਲ 66 ਰਿਜ਼ਰਵ ਤੋਂ ਆਪ ਦੇ ਜੀਵਨ ਸਿੰਘ ਸੰਗੋਵਾਲ 57288 ਦੀ ਵੱਡੀ ਲੀਡ ਨਾਲ ਜੇਤੂ

Published

on

AAP's Jeevan Singh Sangowal from Halqa Gill 66 Reserve won with a big lead of 57288

ਲੁਧਿਆਣਾ : ਹਲਕਾ ਗਿੱਲ 66 ਰਿਜ਼ਰਵ ਤੋਂ ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ 92173 ਵੋਟਾਂ ਲੈ ਕੇ 57288 ਦੀ ਵੱਡੀ ਲੀਡ ਨਾਲ ਹਲਕਾ ਗਿੱਲ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਚੋਣ ਜਿੱਤ ਗਏ। ਜਦ ਕਿ ਮੋਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ਚੋਣ ਹਾਰ ਗਏ ਤੇ 33648 ਵੋਟਾਂ ਲੈ ਕੇ ਤੀਸਰੇ ਸਥਾਨ ਤੇ ਰਹੇ।

ਜਦ ਕਿ ਅਕਾਲੀ ਦਲ ਬਸਪਾ ਗੱਠਜੋੜ ਦਾ ਦਰਸ਼ਨ ਸਿੰਘ ਸ਼ਿਵਾਲਿਕ 34885 ਵੋਟਾਂ ਨਾਲ ਦੂਜੇ, ਭਾਜਪਾ ਦੇ ਸੁੱਚਾ ਰਾਮ ਲਿੱਧੜ 12751 ਵੋਟਾਂ ਨਾਲ ਚੋਥੇ, ਲਿਪ ਦਾ ਸਨੀ ਕੈਥ 3822 ਵੋਟਾਂ ਨਾਲ 5ਵਂੇ ਸਥਾਨ ਅਤੇ ਰਜੀਵ ਕੁਮਾਰ ਲਵਲੀ ਅਜ਼ਾਦ 2003 ਵੋਟਾਂ ਲੈ ਕੇ 6ਵੇਂ ਸਥਾਨ, ਰਜਿੰਦਰ ਸਿੰਘ ਸਿੰਘਪੁਰਾ ਅਜਾਦ 804 ਵੋਟਾਂ ਨਾਲ 7ਵੇਂ, ਬਹੁਜਨ ਮੁੱਕਤੀ ਮੋਰਚੇ ਦੇ ਜਸਵਿੰਦਰ ਸਿੰਘ 493 ਵੋਟਾਂ ਨਾਲ 8ਵੇਂ ਸਥਾਨ ‘ਤੇ ਰਹੇ।

ਪਿਉਪਲ ਪਾਰਟੀ ਆਫ ਇੰਡੀਆ ਦੇ ਡਾ. ਬਰਜੇਸ ਬਾਗੜ 371 ਵੋਟਾਂ ਨਾਲ 9ਵੇਂ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਬਲਬੀਰ ਸਿੰਘ ਆਲਮਗੀਰ 334 ਵੋਟਾਂ ਨਾਲ 10ਵੇਂ ਅਤੇ ਸੱਭ ਤੋਂ ਘੱਟ ਵੋਟਾਂ ਆਮ ਲੋਕ ਪਾਰਟੀ ਦੇ ਦਰਸ਼ਨ ਸਿੰਘ ਨੂੰ 266 ਵੋਟਾਂ ਹੀ ਪਈਆ ਅਤੇ ਨੋਟਾ ਦਾ 1681 ਲੋਕਾਂ ਨੇ ਪ੍ਰਯੋਗ ਕੀਤਾ।ਪੋਸਟਲ ਵੋਟਾਂ ਦੀ ਗਿਣਤੀ ਜਾਰੀ ਹੈ।

Facebook Comments

Trending