Connect with us

ਪੰਜਾਬੀ

ਸ਼੍ਰੋਅਦ-ਬਸਪਾ ਗੱਠਜੋੜ ਦੇ ਉਮੀਦਵਾਰ ਬਹੁਮੱਤ ਹਾਸਿਲ ਕਰਕੇ ਸਰਕਾਰ ਬਣਾਉਣਗੇ – ਜਥੇਦਾਰ ਗਾਬੜੀਆ

Published

on

SAD-BSP candidates to form government with majority: Jathedar Gabria

ਲੁਧਿਆਣਾ  :  ਕਾਂਗਰਸ ਪਾਰਟੀ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਵੈਰ ਕਮਾਇਆ ਤੇ ਪਾਵਨ ਗੁਰਬਾਣੀ ਦੀਆਂ ਝੂਠੀਆਂ ਸੌਂਹਾਂ ਖਾ ਕੇ ਤੁਹਾਡੇ ਨਾਲ ਧ੍ਰੋਹ ਕਮਾਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਆਪਣੀਆਂ ਡੋਰ-ਟੂ-ਡੋਰ ਨੁੱਕੜ ਚੋਣ ਮੀਟਿੰਗਾਂ ਦੌਰਾਨ ਹਲਕਾ ਦੱਖਣੀ ਦੇ ਵੋਟਰਾਂ ਨਾਲ ਕੀਤਾ।

ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਅਤੇ ਆਤਮ ਨਗਰ ਦੇ ਮੌਜੂਦਾ ਵਿਧਾਇਕ ਹਲਕੇ ਦੇ ਲੋਕਾਂ ਨੂੰ ਪਿਛਲੇ 10 ਸਾਲ ਕਾਲੀਆਂ ਐਨਕਾਂ ਲਗਵਾ ਰੌਸ਼ਨੀ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਹੁਣ ਹਲਕੇ ਦੇ ਲੋਕ ਇਨ੍ਹਾਂ ਦੇ ਚਰਿੱਤਰ ਅਤੇ ਹਲਕੇ ਦੇ ਕੀਤੇ ਵਿਨਾਸ਼ ਤੋਂ ਜਾਣੂ ਹੋ ਚੁੱਕੇ ਹਨ।

ਇਸ ਮੌਕੇ ਠਾਕੁਰ ਵਿਸ਼ਵਨਾਥ ਸਿੰਘ, ਚੰਦਰ ਭਾਨ ਚੌਹਾਨ ਨੇ ਕਿਹਾ ਕਿ 10 ਮਾਰਚ ਦਾ ਦਿਨ ਇਤਿਹਾਸਿਕ ਹੋਵੇਗਾ ਜਦ ਪੰਜਾਬ ਅੰਦਰ ਸ਼੍ਰੋਅਦ-ਬਸਪਾ ਗੱਠਜੋੜ ਦੇ ਉਮੀਦਵਾਰ ਬਹੁਮੱਤ ਹਾਸਿਲ ਕਰਕੇ ਪੰਜਾਬ ਅੰਦਰ ਲੋਕਾਂ ਦੀ ਆਪਣੀ ਸਰਕਾਰ ਬਣਾਉਣਗੇ।

ਇਸ ਮੌਕੇ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਕਰਨੈਲ ਸਿੰਘ, ਬੰਸੀ ਲਾਲ ਪ੍ਰੇਮੀ, ਬਾਉ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਜੀਤਾ ਸਿੰਘ, ਇੰਦਰਜੀਤ ਸਿੰਘ, ਬਬਲੂ ਸਿੰਘ, ਪ੍ਰੇਮ ਸਿੰਘ, ਦਲਜੀਤ ਸਿੰਘ, ਕੇ.ਡੀ ਤਿਵਾਰੀ, ਜਸਵੰਤ ਸਿੰਘ, ਦਵਿੰਦਰ ਸਿੰਘ ਬਿੱਟੂ ਵੀ ਹਾਜ਼ਰ ਸਨ।

Facebook Comments

Trending