Connect with us

ਪੰਜਾਬੀ

ਹਲਕਾ ਉੱਤਰੀ ਤੋਂ ਭਾਜਪਾ ਉਮੀਦਵਾਰ ਬਾਂਸਲ ਦੇ ਹੱਕ ਵਿਚ ਘਰ ਘਰ ਜਾ ਕੇ ਕੀਤਾ ਪ੍ਰਚਾਰ

Published

on

From door to door campaigning in favor of BJP candidate Bansal from Constituency North

ਲੁਧਿਆਣਾ  :  ਹਲਕਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਦੀ ਚੋਣ ਮੁਹਿੰਮ ਨੂੰ ਉਦੋਂ ਤਕੜਾ ਹੁਲਾਰਾ ਮਿਲਿਆ ਜਦ ਸਿਵਲ ਲਾਈਨ ਵਿਚ ਭਾਰੀ ਗਿਣਤੀ ‘ਚ ਔਰਤਾਂ ਨੇ ਸ੍ਰੀ ਬਾਂਸਲ ਦੇ ਹੱਕ ਵਿਚ ਘਰ-ਘਰ ਜਾ ਕੇ ਪ੍ਰਚਾਰ ਸ਼ੁਰੂ ਕੀਤਾ ।

ਵਾਰਡ 85 ‘ਚ ਭਾਜਪਾ ਕੌਂਸਲਰ ਦਲ ਦੀ ਆਗੂ ਸ੍ਰੀਮਤੀ ਸੁਨੀਤਾ ਸ਼ਰਮਾ, ਸੀਨੀਅਰ ਭਾਜਪਾ ਆਗੂ ਉਮਾਦਤ ਸ਼ਰਮਾ ਨੇ ਉਨ੍ਹਾਂ ਨੂੰ ਜਿੱਤ ਦਾ ਆਸ਼ੀਰਵਾਦ ਦਿੰਦਿਆਂ ਚੋਣ ਪ੍ਰਚਾਰ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਸਿਵਲ ਲਾਈਨ ‘ਚ ਔਰਤਾਂ ਦੇ ਜਥੇ ਨਾਲ ਪ੍ਰਚਾਰ ਕਰਨ ਸਮੇਂ ਸ੍ਰੀ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸ ਕਾਰਨ ਔਰਤਾਂ ਦਾ ਜੀਵਨ ਸੁਖਾਲਾ ਹੋਇਆ ਹੈ।

ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ, ਇੰਦੂ ਗੋਸਵਾਮੀ ਮੈਂਬਰ ਪਾਰਲੀਮੈਂਟ, ਜਨਰਲ ਸਕੱਤਰ ਹਰਮਨਜੀਤ ਕੌਰ, ਮੀਤ ਪ੍ਰਧਾਨ ਸੁਨੀ ਸ਼ਰਮਾ, ਸੀਮਾ ਵਰਮਾ, ਜੋਤੀ ਵਰਮਾ ਵੀ ਮੌਜੂਦ ਸਨ। ਵਾਰਡ 85 ਵਿਚ ਕੌਂਸਲਰ ਸ੍ਰੀਮਤੀ ਸੁਨੀਤਾ ਸ਼ਰਮਾ, ਉਮਾ ਦੱਤ ਸ਼ਰਮਾ, ਯੁਵਾ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਅਤੇ ਦੀਪੂ ਸ਼ਰਮਾ ਵਲੋਂ ਸ੍ਰੀ ਬਾਂਸਲ ਦੇ ਹੱਕ ਵਿਚ ਘਰ ਘਰ ਜਾ ਕੇ ਪ੍ਰਚਾਰ ਕੀਤਾ।

Facebook Comments

Trending