Connect with us

ਪੰਜਾਬੀ

ਅਕਾਲੀ-ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਦੱਖਣੀ ਦੀ ਨੁਹਾਰ ਬਦਲੇਗੀ – ਜਥੇਦਾਰ ਗਾਬੜ੍ਹੀਆ

Published

on

SAD-BSP GOVERNMENT WILL CHANGE THE FACE OF SOCIETY SOUTH - JATHEDAR GABARHIA

ਲੁਧਿਆਣਾ   :   ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇ. ਹੀਰਾ ਸਿੰਘ ਗਾਬੜ੍ਹੀਆ ਨੇ ਹਲਕਾ ਦੱਖਣੀ ਦੇ ਲੋਕਾਂ ਨਾਲ ਆਪਣੇ ਚੋਣ ਪ੍ਰਚਾਰ ‘ਚ ਕਿਹਾ ਕਿ ਜੋ ਕਹਾਂਗੇ, ਉਹ ਕਰਾਂਗੇ ਆਉਣ ਵਾਲੇ ਸਮੇਂ ‘ਚ ਹਲਕਾ ਦੱਖਣੀ ਦੀ ਨੁਹਾਰ ਬਦਲ ਦੇਵਾਂਗੇ।

ਹਲਕਾ ਦੱਖਣੀ ਅਧੀਨ ਪੈਂਦੇ ਵਾਰਡ-30 ਵਿਖੇ ਰਾਮ ਸਿੰਘ ਐਡਵੋਕੇਟ ਦੀ ਅਗਵਾਈ ‘ਚ ਰੱਖੀ ਗਈ ਮੀਟਿੰਗ ਦੌਰਾਨ ਸਾਬਕਾ ਕੌਂਸਲਰ ਸਰਬਜੀਤ ਸਿੰਘ ਗਰਚਾ, ਵਿਰੋਧੀ ਧਿਰ ਲੀਡਰ (ਨਗਰ ਨਿਗਮ) ਜਸਪਾਲ ਸਿੰਘ ਗਿਆਸਪੁਰਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹੁਣ ਤਾਂ ਮੈਂ ਉਨ੍ਹਾਂ ਲੋਕਾਂ (ਦੋ ਵਿਧਾਇਕਾਂ) ਦਾ ਨਾਮ ਲੈਣਾ ਵੀ ਨਹੀ ਚਾਹੁੰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਲਕਾ ਦੱਖਣੀ ਅਤੇ ਆਤਮ ਨਗਰ ਵਿਚ ਹੋਏ ਵਿਕਾਸ ਨੂੰ ਵਿਨਾਸ਼ ‘ਚ ਬਦਲ ਦੀ ਕੋਈ ਕਸਰ ਨਹੀ ਛੱਡੀ।

ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੀ 20 ਤਾਰੀਖ ਨੂੰ ਤੱਕੜੀ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਜਥੇ. ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮੱਤ ਨਾਲ ਜਿਤਾ ਦਿਓ ਫੇਰ ਦੇਖਿਓ ਪੰਜਾਬ ਅੰਦਰ ਅਕਾਲੀ-ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਦੱਖਣੀ ਦੀ ਨੁਹਾਰ ਕਿਵੇਂ ਬਦਲਦੀ ਹੈ।

Facebook Comments

Trending