Connect with us

ਪੰਜਾਬੀ

ਅਕਾਲੀ ਸਰਕਾਰ ਬਨਣ ‘ਤੇ ਸਭ ਤੋਂ ਪਹਿਲਾ ਨੀਲੇ ਕਾਰਡ ਬਣਾਏ ਜਾਣਗੇ – ਗਾਬੜ੍ਹੀਆ

Published

on

The first blue card will be issued when the Akali government is formed - Gabarhia

ਲੁਧਿਆਣਾ   :   ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਸ਼ੇਰਪੁਰ ਵਿਖੇ ਅਪਣੀ ਚੋਣ ਮੀਟਿੰਗ ਦੌਰਾਨ ਵੋਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਹਲਕਾ ਦੱਖਣੀ ਲਈ ਵੱਖਰਾ ਤਿਆਰ ਕੀਤਾ ਗਿਆ ਚੋਣ ਮੈਨੀਫੈਸਟੋ ਹੀ ਮੇਰਾ ਅਸ਼ਟਾਮ ਪੇਪਰ ਹੋਵੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਤੇ ਹੁਣ ਵੀ ਅਸੀ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਹੇ ਹਾਂ ਉਹ ਪੂਰੇ ਹੋਣਗੇ।

ਜਥੇਦਾਰ ਗਾਬੜ੍ਹੀਆ ਨੇ ਹਲਕਾ ਦੱਖਣੀ ਦੇ ਲੋਕਾਂ ਨੂੰ ਕਿਹਾ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਨਣ ਤੇ ਸਭ ਤੋਂ ਪਹਿਲਾ ਨੀਲੇ ਕਾਰਡ ਬਣਾਏ ਜਾਣਗੇ ਅਤੇ ਰਸੋਈ ਘਰ ਲਈ ਜਿੱਥੇ 2 ਰੁ: ਕਿਲੋ ਕਣਕ ਮਿਲ ਰਹੀ ਹੈ ਜਿੱਤਣ ਤੋਂ ਬਾਅਦ ਕਣਕ ਨੇ ਨਾਲ 20 ਰੁ: ਕਿਲੋ ਦਾਲ ਵੀ ਦਿੱਤੀ ਜਾਵੇਗੀ। ਉਹਨਾਂ ਗਰੀਬ ਪਰਿਵਾਰ ਦੇ ਲੋਕਾਂ ਅਤੇ ਪ੍ਰਵਾਸੀ ਭਾਈਚਾਰੇ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਕਿ 50 ਗਜ ਤੱਕ ਦੇ ਮਕਾਨਾਂ ਦੀ ਰਜਿਸਟਰੀ ਮੁਫਤ ਵਿਚ ਸਿਰਫ ਅਸ਼ਟਾਮ ਪੇਪਰ ਰਾਹੀਂ ਹੋਵੇਗੀ।

ਹਲਕਾ ਦੱਖਣੀ ਦੇ ਲੋਕਾਂ ਨੇ ਜਿੱਥੇ ਗਾਬੜ੍ਹੀਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਗਾਏ ਉਥੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਉਨ੍ਹਾਂ ਨੂੰ ਜੇਤੂ ਬਣਾਉਣ ਦਾ ਵਾਅਦਾ ਵੀ ਕੀਤਾ। ਸ਼ੇਰਪੁਰ ਵਿਖੇ ਹੀ ਸਨਤਕਾਰ ਸ਼ੁਰੇਸ਼ ਕੁਮਾਰ ਗੋਇਲ, ਲਲਿਤ ਗੋਇਲ, ਗੁਰਮੀਤ ਸਿੰਘ ਕੁਲਾਰ, ਕੁਲਵੰਤ ਸਿੰਘ ਚੌਹਾਨ, ਵਿਨੋਦ ਡਾਬਰ ਦੀ ਅਗਵਾਈ ਵਿਚ ਕਰਵਾਈ ਗਈ।

 

Facebook Comments

Trending