Connect with us

ਪੰਜਾਬੀ

ਮੋਦੀ ਦੀ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਲਗਾਈਆਂ ਡਿਊਟੀਆਂ

Published

on

Review of Modi's rally preparations and duties imposed

ਖੰਨਾ (ਲੁਧਿਆਣਾ ) : 5 ਜਨਵਰੀ ਨੂੰ ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸਬੰਧੀ ਭਾਜਪਾ ਮਹਿਲਾ ਮੋਰਚੇ ‘ਚ ਭਾਰੀ ਉਤਸ਼ਾਹ ਹੈ। ਮੀਟਿੰਗ ਦੀਆਂ ਤਿਆਰੀਆਂ ਸਬੰਧੀ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਸਾਹਨੇਵਾਲੀਆ ਦੇ ਗ੍ਹਿ ਵਿਖੇ ਮੀਟਿੰਗ ਹੋਈ।

ਇਸ ਦੌਰਾਨ ਮਹਿਲਾ ਮੋਰਚੇ ਦੀ ਪੰਜਾਬ ਜਨਰਲ ਸਕੱਤਰ ਨੀਤੂ ਖੁਰਾਣਾ, ਮੀਤ ਪ੍ਰਧਾਨ ਮਨੀਸ਼ਾ ਸੂਦ, ਮੀਡੀਆ ਸਕੱਤਰ ਕਵਿਤਾ ਗੁਪਤਾ ਤੇ ਲਕਸ਼ਮੀ ਮਿੱਤਲ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਦੌਰਾਨ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਡਿਊਟੀਆਂ ਲਗਾਈਆਂ ਗਈਆਂ।

ਨੀਤੂ ਖੁਰਾਣਾ ਨੇ ਦੱਸਿਆ ਇਸ ਰੈਲੀ ‘ਚ ਅੌਰਤਾਂ ਵੱਲੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਨੁਪੁਰ ਚਾਟਲੇ, ਮਨਜੀਤ ਕੌਰ, ਦੀਪਿਕਾ, ਸੁਰਿੰਦਰ ਕੌਰ, ਰਿਤਿਕਾ, ਕ੍ਰਿਸ਼ਣਾ, ਪ੍ਰਰੀਤਮ ਕੌਰ, ਮੀਰਾ, ਨਿਸ਼ਾ ਰਾਣੀ, ਬਲਵੀਰ ਕੌਰ, ਰਾਜਿੰਦਰ ਕੌਰ, ਕਿਰਨ ਕੌਰ, ਸਵਾਤੀ ਗੋਸਵਾਮੀ ਆਦਿ ਹਾਜ਼ਰ ਸਨ।

Facebook Comments

Trending