Connect with us

ਪੰਜਾਬੀ

ਜਲਦ ਸ਼ੁਰੂ ਹੋਵੇਗਾ ਪੰਜਾਬ ਦਾ ਪਹਿਲਾ ‘ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ’

Published

on

Punjab's first 'Caracas Utilization Plant' to be launched soon

ਲੁਧਿਆਣਾ : ਨਗਰ ਨਿਗਮ ਵੱਲੋਂ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਲਈ ਪਿੰਡ ਨੂਰਪੁਰ ਬੇਟ ’ਚ ਲਗਾਏ ਗਏ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਨੂੰ ਚਾਲੂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮਹਾਨਗਰ ’ਚ ਮ੍ਰਿਤਕ ਜਾਨਵਰਾਂ ਦੇ ਰੂਪ ’ਚ ਗਾਵਾਂ, ਮੱਝਾਂ ਨੂੰ ਲੰਮੇ ਸਮੇਂ ਤੋਂ ਸਤਲੁਜ ਦਰਿਆ ਦੇ ਕਿਨਾਰੇ ਬਣੀ ਹੱਡਾਰੋੜੀ ’ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਦਰਿਆ ’ਚ ਪ੍ਰਦੂਸ਼ਣ ਫੈਲਣ ਤੋਂ ਇਲਾਵਾ ਨੇੜੇ ਦੇ ਇਲਾਕਿਆਂ ’ਚ ਬਦਬੂ ਦੀ ਸਮੱਸਿਆ ਦੇ ਹੱਲ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸੀ।

ਇਹ ਪ੍ਰਾਜੈਕਟ ਕਾਫੀ ਦੇਰ ਤੋਂ ਤਿਆਰ ਹੈ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਸ ਦੀ ਸ਼ੁਰੂਆਤ ਨਹੀਂ ਹੋ ਸਕੀ। ਹੁਣ ਨਗਰ ਨਿਗਮ ਇਕ ਵਾਰ ਫਿਰ ਪਲਾਂਟ ਨੂੰ ਚਾਲੂ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਜੁਆਇੰਟ ਕਮਿਸ਼ਨਰ ਪੂਨਮਪ੍ਰੀਤ ਵੱਲੋਂ ਵੀਰਵਾਰ ਨੂੰ ਸਾਈਟ ਵਿਜ਼ਿਟ ਕੀਤੀ ਗਈ। ਇਸ ਦੀ ਪੁਸ਼ਟੀ ਵੈਟਰਨਰੀ ਅਫ਼ਸਰ ਐੱਚ. ਐੱਸ. ਡੱਲਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਲਾਂਟ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ।

ਮੌਜੂਦਾ ਸਮੇਂ ਦੌਰਾਨ ਕੁੱਝ ਪ੍ਰਾਈਵੇਟ ਲੋਕਾਂ ਵੱਲੋਂ ਮ੍ਰਿਤਕ ਜਾਨਵਰਾਂ ਨੂੰ ਹੱਡਾਰੋੜੀ ਤੱਕ ਲਿਜਾਣ ਦਾ ਕੰਮ ਕੀਤਾ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਵਲੋਂ ਚਾਰਜ ਲਿਆ ਜਾਂਦਾ ਹੈ ਪਰ ਨਗਰ ਨਿਗਮ ਵੱਲੋਂ ਜਿਸ ਕੰਪਨੀ ਨੂੰ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਦੇ ਆਪ੍ਰੇਸ਼ਨ ਐਂਡ ਮੇਨਟੀਨੈਂਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਲੋਕਾਂ ਵੱਲੋਂ ਸੂਚਿਤ ਕਰਨ ’ਤੇ ਮ੍ਰਿਤਕ ਜਾਨਵਰਾਂ ਦੀ ਲਿਫਟਿੰਗ ਖ਼ੁਦ ਕਰੇਗੀ ਅਤੇ ਉਸ ਦੇ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਲੁਧਿਆਣਾ ’ਚ ਪੰਜਾਬ ਦਾ ਪਹਿਲਾ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਲਾਇਆ ਗਿਆ ਹੈ, ਜਿਸ ਨਾਲ ਦੂਜੇ ਸ਼ਹਿਰਾਂ ਨੂੰ ਵੀ ਮ੍ਰਿਤਕ ਜਾਨਵਰਾਂ ਦੇ ਨਿਬੇੜੇ ਦੇ ਮਾਮਲੇ ’ਚ ਮਦਦ ਮਿਲੇਗੀ। ਇਸ ਦੇ ਤਹਿਤ ਪਟਿਆਲਾ ਵੱਲੋਂ ਨਗਰ ਨਿਗਮ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ।

Facebook Comments

Trending