Connect with us

ਪੰਜਾਬੀ

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਦੇ ਲੰਗਰ ਹਾਲ ਦਾ ਰੱਖਿਆ ਨੀਂਹ ਪੱਥਰ

Published

on

Protecting the foundation stone of the Langar Hall of Gurdwara Sri Dashmesh Singh Sabha

ਲੁਧਿਆਣਾ : ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ (ਰਜਿ.) ਬਲਾਕ ਜੇ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਦੇ ਲੰਗਰ ਹਾਲ ਦਾ ਨੀਂਹ ਪੱਥਰ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਉਪਰੰਤ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਵਿਭਾਗ ਸ਼ਰਨ ਪਾਲ ਸਿੰਘ ਮੱਕੜ ਅਤੇ ਚੇਅਰਮੈਨ ਕੋਅਪਰੇਟਿਵ ਐਗਰੀ ਡਿਵੈਲਪਮੈਂਟ ਬੈਂਕ ਸੀ ਏ ਸੁਰੇਸ਼ ਗੋਇਲ ਨੇ ਕੀਤਾ।

ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਮਨ ਭੱਠਲ, ਰਿਟਾ. ਡੀ ਐਸ ਪੀ ਜਗਦੀਪ ਸਿੰਘ ਭੱਠਲ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੇਅਰਮੈਨ ਦਲਜੀਤ ਸਿੰਘ ਗਰੇਵਾਲ, ਪ੍ਰਧਾਨ ਰਾਜਿੰਦਰ ਸਿੰਘ ਗੋਲਡੀ, ਸੈਕਟਰੀ ਭੁਪਿੰਦਰ ਸਿੰਘ, ਗੁਰਿੰਦਰਪਾਲ ਸਿੰਘ ਪੱਪੂ, ਗੁਰਚਰਨ ਸਿੰਘ ਵਿੰਟਾ, ਗੁਲਸ਼ਨ ਸਿੰਘ ਬੁਟਰ, ਗੁਰਮੀਤ ਸਿੰਘ, ਮੋਹਨੀ ਕੰਗ, ਹਰਪ੍ਰੀਤ ਸਿੰਘ ਬੁਟਰ ਮੌਜੂਦ ਸਨ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸੰਗਤਾਂ ਨੂੰ ਛਬੀਲ ਪਿਲਾਉਣ ਦੀ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਆਸ ਪਾਸ ਦੇ ਇਲਾਕਾ ਵਾਸੀਆਂ ਨੇ ਇਲਾਕੇ ਦੀਆਂ ਮੁਸ਼ਕਿਲਾਂ ਦਾ ਮੰਗ ਪੱਤਰ ਚੇਅਰਮੈਨ ਮੱਕੜ ਹੋਰਾਂ ਨੂੰ ਸੋਂਪਿਆ। ਮੌਕੇ ਤੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਚੇਅਰਮੈਨ ਮੱਕੜ ਨੇ ਉਨ੍ਹਾਂ ਦੇ ਇਲਾਕੇ ਦਾ ਦੌਰਾ ਵੀ ਕੀਤਾ।

ਇਸ ਮੌਕੇ ‘ਤੇ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਲਈ ਕਿਹਾ। ਇਸ ਉਪਰੰਤ ਚੇਅਰਮੈਨ ਮੱਕੜ ਬਲਾਕ ਪ੍ਰਧਾਨ ਅਮਨ ਭੱਠਲ ਹੋਰਾਂ ਦੇ ਗ੍ਰਹਿ ਵਿਖੇ ਗਏ ਜਿਥੇ ਪੁੱਜਣ ਤੇ ਜਗਦੀਪ ਸਿੰਘ ਭੱਠਲ ਹੋਰਾਂ ਵੱਲੋਂ ਚੇਅਰਮੈਨ ਮੱਕੜ ਹੋਰਾਂ ਦਾ ਆਉਣ ਤੇ ਧੰਨਵਾਦ ਕੀਤਾ।

Facebook Comments

Trending