Connect with us

ਪੰਜਾਬੀ

ਚੇਅਰਮੈਨ ਮੱਕੜ ਨੇ ਜਿਲ੍ਹਾ ਲੁਧਿਆਣਾ ਦੇ ਬਲਾਕ ਇੰਚਾਰਜਾਂ ਨਾਲ ਕੀਤੀ ਮੀਟਿੰਗ

Published

on

Chairman Makdar held a meeting with the block in-charges of district Ludhiana

ਲੁਧਿਆਣਾ : ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੀ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ ਹਲਕਿਆਂ ਤੋ ਬਲਾਕ ਇੰਚਾਰਜਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਚੇਅਰਮੈਨ ਮੱਕੜ ਨੇ ਬਲਾਕ ਇੰਚਾਰਜਾਂ ਕੋਲੋਂ ਜਿਲ੍ਹਾ ਲੁਧਿਆਣਾ ਦੇ ਵਿਕਾਸ ਲਈ ਆਪਣੇ ਆਪਣੇ ਹਲਕਿਆ ਵਿੱਚ ਹੋਣ ਵਾਲੇ ਕੰਮਾਂ ਦਾ ਵੇਰਵਾ ਮੰਗਿਆ। ਇਸ ਮੌਕੇ ਤੇ ਬਲਾਕ ਇੰਚਾਰਜਾਂ ਨੇ ਆਪਣੇ ਹਲਕਿਆ ਸਬੰਧੀ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।

ਮੁੱਖ ਤੌਰ ਤੇ ਹਰੇਕ ਡਿਪੂ ਹੋਲਡਰ ਨੂੰ POS ਮਸ਼ੀਨ ਦੇਣੀ, ਹਰੇਕ ਡਿਪੂ ਹੋਲਡਰ ਕੋਲ ਬਰਾਬਰ ਗਿਣਤੀ ਵਿੱਚ ਰਾਸ਼ਨ ਕਾਰਡ ਹੋਣਾ, ਗਰੀਬ ਪਰਿਵਾਰਾਂ ਦੀਆਂ ਕੱਚੀਆਂ ਛੱਤਾਂ ਦਾ ਪੱਕਾ ਕਰਨਾ, ਸੀਵਰੇਜ ਦੇ ਢੱਕਣ ਠੀਕ ਕਰਨੇ, ਸਟਰੀਟ ਲਾਈਟਾਂ ਠੀਕ ਕਰਾਉਣੀਆਂ, ਸਫਾਈ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨਾ, ਐਸ ਡੀ ਓ, ਜੇ ਈ, ਤੇ ਨੰਬਰਦਾਰਾ ਨਾਲ ਰਾਬਤਾ ਕਾਇਮ ਕਰਾਉਣਾ ਅਤੇ ਆਪਣੇ ਆਪਣੇ ਹਲਕਿਆ ਵਿੱਚ ਵੱਖ ਵੱਖ ਸੜਕਾਂ ਬਣਾਉਣ ਲਈ ਸ਼ਾਮਿਲ ਸਨ ।

Facebook Comments

Trending