Connect with us

ਪੰਜਾਬੀ

ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ

Published

on

Chairman Makkar left Gwalior with his team to campaign for AAP's election

ਲੁਧਿਆਣਾ : ਚੋਣ ਪ੍ਰਚਾਰ ਕਰਨ ਲਈ ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਆਪਣੀ ਟੀਮ ਨਾਲ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਦੀਆਂ ਵਿਧਾਨ ਸਭਾ ਡਬਰਾ, ਪੋਹਾਰੀ, ਭਿਤਰਵਰ, ਕਾਰੇਰਾ ਆਦਿ ਵਿਖੇ ਆਮ ਆਦਮੀ ਪਾਰਟੀ ਦਾ ਚੌਣ ਪ੍ਰਚਾਰ ਕਰਨ ਲਈ ਰਵਾਨਾ ਹੋਏ। ਅੱਜ ਸਵੇਰੇ ਸਚਖੰਡ ਐਕਸਪ੍ਰੈਸ ਰਾਹੀਂ ਆਪਣੇ ਸਾਥੀ ਬਲਾਕ ਪ੍ਰਧਾਨ ਕਮਲ ਮਿਗਲਾਨੀ, ਬਲਾਕ ਪ੍ਰਧਾਨ ਪਵਨਦੀਪ ਸਿੰਘ, ਮੋਹਨ ਲਾਲ ਸ਼ਰਮਾ ਨਾਲ ਗਵਾਲੀਅਰ ਲਈ ਰਵਾਨਾ ਹੋਏ।

ਗੁਰਦੁਆਰਾ ਬੰਦੀ ਛੋੜ ਵਿਖੇ ਗਵਾਲੀਅਰ ਵਿਖੇ ਮੱਥਾ ਟੇਕਣ ਉਪਰੰਤ ਆਸ਼ੀਰਵਾਦ ਲੈ ਕੇ ਪਾਰਟੀ ਦੇ ਟੀਚੇ ਨੂੰ ਪੂਰਾ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਗੇ। ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਲਈ ਆਪਣੇ ਸਾਥੀਆਂ ਨਾਲ ਦਿਨ ਰਾਤ ਮਿਹਨਤ ਕਰਕੇ ਹਾਈਕਮਾਂਡ ਵੱਲੋਂ ਮਿਲੇ ਹੋਏ ਟੀਚੇ ਨੂੰ ਪੂਰਾ ਕਰਦੇ ਹੋਏ ਮਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ।

Facebook Comments

Trending