Connect with us

ਪੰਜਾਬ ਨਿਊਜ਼

ਪੰਜਾਬ ਦੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੋਸਾਂਝ ਪੀ.ਏ.ਯੂ. ਵਾਈਸ ਚਾਂਸਲਰ ਨੂੰ ਮਿਲੇ

Published

on

Progressive farmers of Punjab Mahendra Singh Dosanjh P.A.U. Meet the Vice Chancellor

ਲੁਧਿਆਣਾ : ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਪ੍ਰਸਿੱਧ ਲੇਖਕ ਸ. ਮਹਿੰਦਰ ਸਿੰਘ ਦੋਸਾਂਝ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਮਿਲਣ ਵਿਸ਼ੇਸ਼ ਤੌਰ ਤੇ ਪੁੱਜੇ । ਉਹਨਾਂ ਨੇ ਵਾਈਸ ਚਾਂਸਲਰ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ । ਸ. ਦੋਸਾਂਝ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਡਾ. ਗੋਸਲ ਦੀ ਅਗਵਾਈ ਵਿੱਚ ਪੀ.ਏ.ਯੂ. ਖੇਤੀ ਖੋਜ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਬਣੇਗੀ ।

ਸ੍ਰੀ ਦੋਸਾਂਝ ਨੇ ਕਿਹਾ ਕਿ ਡਾ. ਗੋਸਲ ਕਿਸਾਨੀ ਨਾਲ ਜੁੜੇ ਹੋਏ ਧਰਤੀ ਪੁੱਤਰ ਵਾਈਸ ਚਾਂਸਲਰ ਹਨ । ਉਹਨਾਂ ਦੇ ਨਿਰਦੇਸ਼ਕ ਖੋਜ ਹੁੰਦਿਆਂ ਪੀ.ਏ.ਯੂ. ਦੀ ਖੇਤੀ ਖੋਜ ਨੂੰ ਬਹੁਤ ਭਰਪੂਰਤਾ ਅਤੇ ਚੰਗੀ ਦਿਸ਼ਾ ਮਿਲੀ ਸੀ । ਹੁਣ ਉਹਨਾਂ ਦੇ ਵਾਈਸ ਚਾਂਸਲਰ ਬਣਨ ਤੋਂ ਬਾਅਦ ਆਸ ਬੱਝਦੀ ਹੈ ਕਿ ਯੂਨੀਵਰਸਿਟੀ ਅਤੇ ਕਿਸਾਨਾਂ ਦਾ ਰਿਸ਼ਤਾ ਹੋਰ ਪਕੇਰਾ ਅਤੇ ਭਰੋਸੇਯੋਗ ਹੋਵੇਗਾ ।

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸ. ਦੋਸਾਂਝ ਪ੍ਰਤੀ ਆਪਣੇ ਸਤਿਕਾਰ ਭਾਵ ਪੇਸ਼ ਕੀਤੇ । ਉਹਨਾਂ ਕਿਹਾ ਕਿ ਦੋਸਾਂਝ ਸਾਹਬ ਇਸ ਯੂਨੀਵਰਸਿਟੀ ਦੀ ਨੀਂਹ ਰੱਖਣ ਵੇਲੇ ਤੋਂ ਨਾਲ ਜੁੜੇ ਹੋਏ ਹਨ । ਉਹਨਾਂ ਨੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਪੰਜਾਬ ਦੇ ਕਿਸਾਨ ਲਈ ਸਵੈ ਨਿਰਭਰ ਖੇਤੀ ਮਾਡਲ ਅਪਣਾਇਆ ਹੈ । ਬਜ਼ੁਰਗ ਹੋਣ ਦੇ ਬਾਵਜੂਦ ਸ. ਦੋਸਾਂਝ ਅੱਜ ਵੀ ਆਪਣੇ ਖੇਤ ਵਿੱਚ ਹੱਥੀਂ ਕਿਰਤ ਨਾਲ ਜੁੜੇ ਹੋਏ ਹਨ । ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀਆਂ ਲਿਖਤਾਂ ਕਿਸਾਨ ਦੇ ਮੁੜਕੇ ਦੀ ਖੁਸ਼ਬੂ ਦੀ ਬਾਤ ਪਾਉਂਦੀਆਂ ਹਨ ।

Facebook Comments

Trending