Connect with us

ਅਪਰਾਧ

ਪੁਲਿਸ ਨੇ 1.10 ਲੱਖ ਡਰੱਗ ਮਨੀ ਤੇ 15 ਕਿੱਲੋ ਭੁੱਕੀ ਬਰਾਮਦ ਕੀਤੀ

Published

on

Police recovered 1.10 lakh drug money and 15 kg of ash

ਮਲੌਦ (ਲੁਧਿਆਣਾ ) : ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਂਕੀ ਸਿਆੜ੍ਹ ਦੇ ਇੰਚਾਰਜ਼ ਥਾਣੇਦਾਰ ਚਰਨਜੀਤ ਸਿੰਘ ਨੇ ਥਾਣਾ ਮੁੱਖੀ ਗੁਰਦੀਪ ਸਿੰਘ ਬਰਾੜ੍ਹ ਦੀ ਦੇਖ ਰੇਖ ਹੇਠ ਪਿਛਲੇ ਦਿਨੀ 90 ਕਿਲੋ ਭੁੱਕੀ ਚੂਰਾ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਸੀ।

ਤਫ਼ਤੀਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਧਰਮਾ ਪੁੱਤਰ ਮੁਹੰਮਦ ਵਾਸੀ ਪਿੰਡ ਭਮੱਦੀ ਥਾਣਾ ਸਦਰ ਖੰਨਾ ਦੇ ਟਰੱਕ ਦੇ ਕੈਬਿਨ ‘ਚੋਂ 15 ਕਿਲੋਂ ਭੁੱਕੀ ਬਰਾਮਦ ਕੀਤੀ ਤੇ ਟਰੱਕ ਅਮਰੀਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰੋਣੀ ਦੇ ਨਾਮ ਸੀ। ਇਸੇ ਤਫ਼ਤੀਸ ਦੌਰਾਨ ਅਮਰੀਕ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਇੰਡੀਗੋ ਗੱਡੀ ਸਮੇਤ ਕਾਬੂ ਕੀਤਾ ਜਿਸ ‘ਚੋਂ 1 ਲੱਖ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਕੇ ਪਹਿਲੇ ਮੁਕੱਦਮੇ ‘ਚ ਵਾਧਾ ਕਰਦਿਆਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ।

Facebook Comments

Trending