Connect with us

ਪੰਜਾਬ ਨਿਊਜ਼

ਲੋਕ ਇਨਸਾਫ਼ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ 24 ਉਮੀਦਵਾਰ, ਦੇਖੋ ਲਿਸਟ

Published

on

Lok Insaf Party announces 24 candidates for Assembly elections, see list

ਲੁਧਿਆਣਾ :   ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 24 ਉਮੀਦਵਾਰਾਂ ਦੀ ਪਹਿਲੀ ਸੂਚੀ ਦੇਰ ਰਾਤ ਜਾਰੀ ਕੀਤੀ ਗਈ। ਇਹ ਦੀ ਜਾਣਕਾਰੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਈਮੇਲ ਦੇ ਜ਼ਰੀਏ ਪੱਤਰਕਾਰਾਂ ਨੂੰ ਦਿੱਤੀ।

ਸੂਚੀ ਮੁਤਾਬਕ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ, ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਆਤਮਨਗਰ, ਰਣਧੀਰ ਸਿੰਘ ਸਿਬੀਆ ਲੁਧਿਆਣਾ ਉੱਤਰੀ, ਗਗਨਦੀਪ ਸਿੰਘ ਸੰਨੀ ਕੈਂਥ ਲੁਧਿਆਣਾ ਗਿੱਲ, ਐਡਵੋਕੇਟ ਗੁਰਜੋਧ ਸਿੰਘ ਗਿੱਲ ਲੁਧਿਆਣਾ ਪੂਰਬੀ, ਜਗਦੀਪ ਸਿੰਘ ਜੱਗੀ ਲੁਧਿਆਣਾ ਪਾਇਲ, ਗੁਰਮੀਤ ਸਿੰਘ ਮੁੰਡੀਆਂ ਸਾਹਨੇਵਾਲ ਸ਼ਾਮਿਲ ਹਨ।

ਇਸੇ ਤਰ੍ਹਾਂ ਜਸਵਿੰਦਰ ਸਿੰਘ ਰਿਖੀ ਧੂਰੀ, ਬਿੱਕਰ ਸਿੰਘ ਚੌਹਾਨ ਦਿਡ਼੍ਹਬਾ, ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਸੰਗਰੂਰ, ਹਰਜਿੰਦਰ ਸਿੰਘ ਬਰਾਡ਼ ਬਾਘਾਪੁਰਾਣਾ, ਸੁਖਦੇਵ ਸਿੰਘ ਬਾਬਾ ਨਿਹਾਲ ਸਿੰਘ ਵਾਲਾ, ਜਗਜੀਤ ਸਿੰਘ ਧਰਮਕੋਟ, ਵਿਜੇ ਤ੍ਰੇਹਨ ਬਟਾਲਾ ਅਮਰਜੀਤ ਸਿੰਘ ਡੇਰਾ ਬਾਬਾ ਨਾਨਕ, ਐਡਵੋਕੇਟ ਸਵਤੰਤਰਦੀਪ ਸਿੰਘ ਅਮਲੋਹ, ਜਗਦੇਵ ਸਿੰਘ ਸਾਬਕਾ ਡੀਐਸਪੀ ਬਸੀ ਪਠਾਣਾਂ, ਸੋਢੀ ਰਾਮ ਚੱਬੇਵਾਲ, ਰੋਹਿਤ ਕੁਮਾਰ ਟਾਂਡਾ, ਰਾਜਬੀਰ ਸਿੰਘ ਖਡੂਰ ਸਾਹਿਬ, ਅਮਰੀਕ ਸਿੰਘ ਵਰਪਾਲ ਤਰਨਤਾਰਨ, ਧਰਮਜੀਤ ਬੋਨੀ ਮੁਕਤਸਰ ਸਾਹਿਬ, ਮੁਹੰਮਦ ਅਨਵਰ ਮਲੇਰਕੋਟਲਾ, ਮਨਜੀਤ ਸਿੰਘ ਮੀਂਹਾਂ ਸਰਦੂਲਗਡ਼੍ਹ ਦੇ ਨਾਮ ਸ਼ਾਮਿਲ ਹਨ।

Facebook Comments

Trending