Connect with us

ਪੰਜਾਬੀ

ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਮੱਛੀ ਸਹੀ ਖੁਰਾਕ – ਡਾ. ਵਨੀਤ ਇੰਦਰ ਕੌਰ

Published

on

The right diet for fish for patients with high blood pressure and heart disease - Dr. Vaneet Inder Kaur

ਲੁਧਿਆਣਾ :   ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਦੇ ਮੁਖੀ ਡਾ. ਵਨੀਤ ਇੰਦਰ ਕੌਰ ਨੇ ਕਿਹਾ ਕਿ ਮਨੁੱਖੀ ਦਿਮਾਗ ਤੇ ਸਰੀਰ ਨੂੰ ਤੰਦਰੁਸਤ ਅਤੇ ਚੁਸਤ ਰੱਖਣ ‘ਚ ਭੋਜਨ ਦੀ ਇਕ ਅਹਿਮ ਭੂਮਿਕਾ ਹੈ। ਵਧੀਆ ਕਿਸਮ ਅਤੇ ਸਹੀ ਮਾਤਰਾ ‘ਚ ਲਿਆ ਗਿਆ ਭੋਜਨ ਹਰ ਪੱਖੋਂ ਲਾਭਦਾਇਕ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਲੋੜੀਂਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਮੱਛੀ ਨੂੰ ਇਕ ਵਧੀਆ ਤੇ ਪੂਰਕ ਭੋਜਨ ਮੰਨਿਆ ਜਾਂਦਾ ਹੈ ਅਤੇ ਬਾਕੀ ਪਸ਼ੂ ਮਾਸ (ਮੁਰਗਾ, ਬੱਕਰੀ ਅਤੇ ਸੂਰ) ਦੇ ਮੁਕਾਬਲੇ ਇਸ ਨੂੰ ਇਕ ਵਿਸ਼ੇਸ਼ ਸਥਾਨ ਹਾਸਲ ਹੈ। ਉਨ੍ਹਾਂ ਕਿਹਾ ਕਿ ਮੱਛੀ ਮਾਸ ਵਿਚ ਭਰਪੂਰ ਮਾਤਰਾ ‘ਚ ਉਪਲੱਬਧ ਉੱਚ ਕੋਟੀ ਪ੍ਰੋਟੀਨ ਅਤੇ ਚਰਬੀ ਮਨੁੱਖੀ ਸਿਹਤ ਲਈ ਲਾਹੇਵੰਦ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਛੇਤੀ ਹਜ਼ਮ ਹੋਣ ਕਾਰਨ ਮਾਂ ਦੇ ਦੁੱਧ ਤੋਂ ਬਾਅਦ, ਮਨੁੱਖੀ ਪੋਸ਼ਣ ਵਿਚ ਮੱਛੀ ਪ੍ਰੋਟੀਨ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਤੰਦਰੁਸਤ ਰਹਿਣ ਲਈ ਲੋੜੀਂਦੇ ਸੂਖਮ ਪਰ ਬਹੁਤ ਹੀ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ ਅਤੇ ਖਣਿਜਾਂ ਦਾ ਵੀ ਮੱਛੀ ਇਕ ਭਰਪੂਰ ਸਰੋਤ ਹੈ। ਅੱਜ ਕੱਲ੍ਹ ਦੀ ਬਹੁਤ ਰਫ਼ਤਾਰ ਨਾਲ ਚੱਲ ਰਹੀ ਤਣਾਅ ਭਰਪੂਰ ਜ਼ਿੰਦਗੀ ਵਿਚ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਵਧਦੇ ਮਰੀਜ਼ਾਂ ਲਈ ਵੀ ਮੱਛੀ ਇਕ ਸਹੀ ਬਦਲ ਹੈ ਕਿਉਂਕਿ ਮੱਛੀ ਮਾਸ ‘ਚ ਮੌਜੂਦ ਓਮੇਗਾ-3 ਪੀ. ਯੂ. ਐੱਫ਼. ਏ. ਖੂਨ ਤੇ ਖੂਨ ਦੀਆਂ ਨਾੜੀਆਂ ਵਿਚ ਕੋਲੈਸਟਰੋਲ ਅਤੇ ਹੋਰ ਕਿਸਮਾਂ ਦੀ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦੇ ਅਤੇ ਇਨ੍ਹਾਂ ਘਾਤਕ ਬਿਮਾਰੀਆਂ ‘ਤੇ ਠੱਲ੍ਹ ਪੈਂਦੀ ਹੈ।

Facebook Comments

Trending