ਪੰਜਾਬੀ
ਲੋਕ ਕਾਂਗਰਸੀ ਵਿਧਾਇਕ ਦੀਆਂ ਚੋਪੜੀਆਂ ਗੱਲਾਂ ਨਾਲ ਧੋਖਾ ਨਹੀਂ ਖਾਣਗੇ – ਬੱਗਾ
Published
3 years agoon
ਲੁਧਿਆਣਾ : ਲੁਧਿਆਣਾ ਉੱਤਰੀ ਤੋਂ ‘ਆਪ’ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੱਖ ‘ਚ ਵਾਰਡ-88 ਸਥਿਤ ਸ਼ਿਵਪੁਰੀ ਵਿਖੇ ਤਿਰਲੋਕ ਸਿੰਘ ਬਿੱਲੂ ਦੀ ਪ੍ਰਧਾਨਗੀ ਹੇਠ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ‘ਆਪ’ ਉਮੀਦਵਾਰ ਮਦਨ ਲਾਲ ਬੱਗਾ, ਸਾਬਕਾ ਕੌਂਸਲਰ ਸਤਪਾਲ ਪੁਰੀ, ਸਾਬਕਾ ਕੌਂਸਲਰ ਅਜੀਤ ਸਿੰਘ ਢਿੱਲੋਂ ਅਤੇ ਸਮਾਜ ਸੇਵਕ ਲਾਲੀ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਸ੍ਰੀ ਬੱਗਾ ਨੇ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਵਲੋਂ ਆਪਣੇ 6 ਵਾਰ ਦੇ ਵਿਧਾਇਕ ਕਾਲ ਵਿਚ ਵਿਕਾਸ ਦੇ ਨਾਮ ਤੇ ਇਕ ਵੀ ਪ੍ਰੋਜੈਕਟ ਨਹੀਂ ਲਿਆਉਣ ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਹਰ ਵਾਰ ਵੋਟ ਬਟੋਰਣ ਦੇ ਬਾਅਦ ਜਨਤਾ ਨੂੰ ਮੂੰਹ ਨਹੀਂ ਵਿਖਾਉਣ ਵਾਲੇ ਵਿਧਾਇਕ ਅਤੇ ਉਸਦੇ ਸਮਰਥਕ ਬੇਸ਼ਰਮੀ ਦੇ ਨਾਲ ਸੱਤਵੀਂ ਵਾਰ ਵੀ ਬਤੌਰ ਵਿਧਾਇਕ ਸੇਵਾ ਦਾ ਮੌਕਾ ਮੰਗ ਰਹੇ ਹਨ।
ਮਗਰ ਇਸ ਵਾਰ ਵਿਧਾਨ ਸਭਾ ਉਤਰੀ ਦੇ ਸੁਚੇਤ ਲੋਕ ਕਾਂਗਰਸੀ ਵਿਧਾਇਕ ਦੇ ਬਹਿਕਾਵੇ ਵਿਚ ਆਕੇ ਧੋਖਾ ਨਹੀਂ ਖਾਣਗੇ। ਇਸ ਖੇਤਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਟਿਕਟ ਤੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਵਲੋਂ ਬਤੌਰ ਡਿਪਟੀ ਮੇਅਰ ਮਚਾਈ ਲੁੱਟ-ਖਸੁਟ ਤੋਂ ਤੁਸੀ ਲੋਕ ਵਾਕਿਫ ਹੀ ਹੋ।
You may like
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
-
ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
-
ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ‘ਆਪ’ ਦੀ ਜਿੱਤ ਬਾਰੇ ਆਖੀ ਇਹ ਗੱਲ
