Connect with us

ਪੰਜਾਬੀ

ਪੰਜਾਬ ਦੇ ਲੋਕ ਕੜਾਕੇ ਦੀ ‘ਠੰਡ’ ਲਈ ਰਹਿਣ ਤਿਆਰ, ਮੌਸਮ ਨੂੰ ਲੈ ਕੇ ਜਾਰੀ ਹੋਇਆ ਨਵਾਂ ਅਲਰਟ

Published

on

People of Punjab are ready to live for severe 'cold', a new alert has been issued regarding the weather

ਲੁਧਿਆਣਾ : ਪੰਜਾਬ ‘ਚ ਬਦਲਦੇ ਮੌਸਮ ਦੇ ਮਿਜਾਜ਼ ਬਾਰੇ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਪੰਜਾਬ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ ਕਿ ਸੀਤ ਲਹਿਰ ਦਾ ਪ੍ਰਭਾਵ ਆਉਣ ਵਾਲੇ ਦਿਨਾਂ ‘ਚ ਇਕ ਦਮ ਵੱਧ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੇਂਡੂ ਇਲਾਕਿਆਂ ‘ਚ ਸੰਘਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਹਿਰੀ ਇਲਾਕਿਆਂ ‘ਚ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ। ਫਿਲਹਾਲ ਸਵੇਰ ਅਤੇ ਦੇਰ ਰਾਤ ਠੰਡ ਦਾ ਪ੍ਰਕੋਪ ਪਹਿਲਾਂ ਨਾਲੋਂ ਜ਼ਿਆਦਾ ਵਧੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੌਸਮ ਦੇ ਮਿਜਾਜ਼ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 24.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਪਾਰਾ 8.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ।

ਮੌਸਮ ਮਾਹਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਮੈਦਾਨੀ ਇਲਾਕਿਆਂ ‘ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 23 ਤੋਂ 26 ਡਿਗਰੀ ਸੈਲਸੀਅਸ ਵਿਚਕਾਰ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ ਦਾ ਪਾਰਾ 6 ਤੋਂ 10 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸਵੇਰ ਦੇ ਸਮੇਂ ਹਵਾ ‘ਚ ਨਮੀ ਦੀ ਮਾਤਰਾ 64 ਤੋਂ 88 ਫ਼ੀਸਦੀ, ਜਦੋਂ ਕਿ ਸ਼ਾਮ ਨੂੰ ਨਮੀ ਦੀ ਮਾਤਰਾ ਹਵਾ ‘ਚ 40 ਤੋਂ 55 ਫ਼ੀਸਦੀ ਵਿਚਕਾਰ ਰਹਿ ਸਕਦੀ ਹੈ। ਮੌਸਮ ਦਾ ਮਿਜਾਜ਼ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।

Facebook Comments

Trending