Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਪੰਜਾਬੀ ਪ੍ਰਵਾਸੀ ਕਵੀ ਨਾਲ ਕਰਵਾਇਆ ਰੂਬਰੂ

Published

on

PAU The Young Writers' Association held an interview with the Punjabi immigrant poet

ਲੁਧਿਆਣਾ : ਪੀ.ਏ.ਯੂ. ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਬੀਤੇ ਦਿਨੀਂ ਪ੍ਰਸਿੱਧ ਕਵੀ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ, ਸ. ਜਗਜੀਤ ਸੰਧੂ ਨਾਲ ਇੱਕ “ਰੂ-ਬ-ਰੂ” ਦਾ ਆਯੋਜਨ ਕੀਤਾ। ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਵਿੰਦਰ ਦਿਲਰੂਪ ਨੇ ਜਗਜੀਤ ਸੰਧੂ ਦੀ ਜਾਣ-ਪਛਾਣ ਕਰਦੇ ਹੋਏ ਲੇਖਕ ਨੂੰ ਚੌਥੀ ਪੰਜਾਬੀ ਕਾਵਿ ਪੁਸਤਕ “ਹੁਣ ਤਾਈ” ਪ੍ਰਕਾਸ਼ਿਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਸਿੱਧ ਪੰਜਾਬੀ ਕਵੀ ਗੁਰਤੇਜ ਕੋਹਾਰਵਾਲਾ ਨੇ ਜਗਜੀਤ ਸੰਧੂ ਦੀ ਕਿਤਾਬ ਦਾ ਵਿਸ਼ਲੇਸ਼ਣ ਕੀਤਾ ।

ਯੰਗ ਰਾਈਟਰਜ਼ ਐਸੋਸੀਏਸ਼ਨ, ਪੀਏਯੂ ਦੇ ਵਿਦਿਆਰਥੀ ਮੈਂਬਰਾਂ ਨੇ ਪੁਸਤਕ ਵਿੱਚੋਂ ਕਵਿਤਾਵਾਂ, ਗੀਤ, ਟੱਪੇ ਅਤੇ ਗ਼ਜ਼ਲਾਂ ਦਾ ਪਾਠ ਕੀਤਾ।  ਸ੍ਰੀ ਸੰਧੂ ਨੇ ਵੀ ਆਪਣੀ ਗ਼ਜ਼ਲ ਸੁਣਾਈ ਅਤੇ ਪੀਏਯੂ ਵਿੱਚ ਵਿਦਿਆਰਥੀ ਜੀਵਨ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।  ਇਸ ਤੋਂ ਬਾਅਦ ਮਹਿਮਾਨ ਲੇਖਕਾਂ, ਨੌਜਵਾਨ ਲੇਖਕਾਂ ਅਤੇ ਹੋਰ ਸਾਹਿਤਕ ਸ਼ਖਸੀਅਤਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ। ਸ੍ਰੀ ਸੰਧੂ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਯੰਗ ਰਾਈਟਰਜ਼ ਐਸੋਸੀਏਸ਼ਨ, ਪੀਏਯੂ ਦਾ ਧੰਨਵਾਦ ਕੀਤਾ ਅਤੇ ਭਾਗੀਦਾਰਾਂ ਨੂੰ ਪੌਦੇ ਵੰਡੇ।

Facebook Comments

Trending