Connect with us

ਅਪਰਾਧ

ਸ਼ਾਤਰ ਚੋਰਾਂ ਨੇ ਅੱਧੀ ਰਾਤ ਨੂੰ ਦੁਕਾਨ ਤੋਂ ਲੁੱਟਿਆ 20 ਲੱਖ ਦਾ ਸੋਨਾ

Published

on

Thieves looted gold worth 20 lakhs from the shop in the middle of the night

ਲੁਧਿਆਣਾ : ਸਥਾਨਕ ਚੰਡੀਗੜ੍ਹ ਰੋਡ ਸਥਿਤ ਗੁਰੂ ਅਰਜਨ ਦੇਵ ਨਗਰ ‘ਚ ਚੋਰਾਂ ਵੱਲੋਂ ਮਸ਼ਹੂਰ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚੋਰ ਛੱਤ ਰਾਹੀਂ ਦੁਕਾਨ ‘ਚ ਦਾਖ਼ਲ ਹੋਏ। ਉਨ੍ਹਾਂ ਨੇ ਕਟਰ ਦੀ ਮਦਦ ਨਾਲ ਤਿਜੌਰੀ ਨੂੰ ਕੱਟ ਦਿੱਤਾ।

ਇਸ ਤੋਂ ਬਾਅਦ ਚੋਰ ਦੁਕਾਨ ‘ਚੋਂ 20 ਲੱਖ ਦਾ ਸੋਨਾ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਡੀ. ਵੀ. ਆਰ. ਤੱਕ ਵੀ ਨਾਲ ਲੈ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਏ. ਡੀ. ਸੀ. ਪੀ. ਅਤੇ ਐੱਸ. ਐੱਚ. ਓ. ਡਵੀਜ਼ਨ ਨੰਬਰ-7 ਦਵਿੰਦਰ ਸ਼ਰਮਾ ਮੌਕੇ ‘ਤੇ ਪੁੱਜੇ। ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending