Connect with us

ਇੰਡੀਆ ਨਿਊਜ਼

ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਯਾਤਰੀ ਹੀ ਟਰੇਨ ’ਚ ਕਰ ਸਕਣਗੇ ਸਫ਼ਰ, ਜਾਣੋ ਰੇਲਵੇ ਦੇ ਨਵੇਂ ਨਿਯਮ

Published

on

Passengers receiving both doses of the covid vaccine will be able to travel by train, learn new railway rules

ਲੁਧਿਆਣਾ :   ਜਿਨਾਂ ਯਾਤਰੀਆਂ ਨੇ ਕੋਵਿਡ ਵੈਕਸੀਨ ਦੀ ਖ਼ੁਰਾਕ ਨਹੀਂ ਲਈ ਤਾਂ ਉਹ ਰੇਲ ਰਾਹੀਂ ਯਾਤਰਾ ਕਰਨ ਦੇ ਯੋਗ ਨਹੀਂ ਹਨ । ਇਸ ਸਬੰਧੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉੱਤਰੀ ਰੇਲਵੇ ਵੱਲੋਂਂ ਪਹਿਲਾਂ ਹੀ ਨਿਯਮ ਲਾਗੂ ਕੀਤੇ ਜਾ ਚੁੱਕੇ ਹਨ ਕਿ ਜਿਹੜੇ ਯਾਤਰੀ ਪੂਰੇ ਦੋ ਟੀਕੇ ਲਗਵਾ ਚੁੱਕੇ ਹਨ, ਉਹੀ ਰੇਲ ’ਚ ਸਫ਼ਰ ਕਰ ਸਕਣਗੇ।

ਦੱਸ ਦੇਈਏ ਕਿ ਰੇਲਵੇ ਨੇ ਇਹ ਨਿਯਮ ਲਾਗੂ ਕੀਤਾ ਸੀ ਕਿ ਜਿਨ੍ਹਾਂ ਯਾਤਰੀਆਂਂ ਨੂੰ ਵੈਕਸੀਨ ਦੀ ਡੋਜ਼ ਮਿਲ ਗਈ ਹੈ, ਉਹ ਸਫ਼ਰ ਕਰ ਸਕਣਗੇ। ਇਨ੍ਹੀਂ ਦਿਨੀਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟੈਸਟ ਤੋਂ ਬਾਅਦ ਯਾਤਰੀ ਰੇਲ ’ਚ ਬੈਠ ਸਕਦਾ ਹੈ। ਪੰਜਾਬ ’ਚ ਕੋਰੋਨਾ ਦੇ ਮਾਮਲਿਆਂਂ ’ਚ ਲਗਾਤਾਰ ਵਾਧੇ ਤੋਂਂ ਬਾਅਦ ਰੇਲਵੇ ਵਿਭਾਗ ਨੇ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ।

ਰੇਲਵੇ ਦੀਆਂਂ ਹਦਾਇਤਾਂ ਮੁਤਾਬਕ ਯਾਤਰੀਆਂਂ ਨੂੰ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਹੋਵੇਗਾ। ਇਸ ਤੋਂਂ ਬਾਅਦ ਯਾਤਰੀ ਨੂੰ ਆਰਾਮ ਦਿੱਤਾ ਜਾਵੇਗਾ ਤੇ ਟਰੇਨ ਆਉਣ ’ਤੇ ਸੀਰੀਅਲ ਅਨੁਸਾਰ ਬੋਗੀ ’ਤੇ ਚੜ੍ਹਨ ਦਿੱਤਾ ਜਾਵੇਗਾ। ਇਸ ਦੌਰਾਨ ਯਾਤਰੀਆਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਵੀ ਰੱਖਣਾ ਚਾਹੀਦਾ ਹੈ ਅਤੇ 2 ਗਜ਼ ਦੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ।

ਕੋਵਿਡ-19 ਅਤੇ ਓਮੀਕ੍ਰੋਨ ਦੇ ਵਾਇਰਸ ਦੇ ਫੈਲਣ ਕਾਰਨ ਰੇਲਵੇ ਯਾਤਰੀਆਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਾਰੇ ਯਾਤਰੀਆਂਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਵਿਡ-19 ਨੂੰ ਫੈਲਣ ਤੋਂਂ ਰੋਕਿਆ ਜਾ ਸਕੇ।

Facebook Comments

Trending