Connect with us

ਪੰਜਾਬ ਨਿਊਜ਼

ਸ਼੍ਰੋਮਣੀ ਕਮੇਟੀ ਪੰਥ ਲਈ ਕੰਮ ਕਰੇ ਨਾ ਕਿ ਬਾਦਲ ਪਰਿਵਾਰ ਲਈ – ਸਾਬਕਾ ਵਿਧਾਇਕ ਫੂਲਕਾ

Published

on

The Shiromani Committee should work for the Panth and not for the Badal family - Former MLA Phoolka

ਲੁਧਿਆਣਾ :  ਸਾਬਕਾ ਵਿਧਾਇਕ ਤੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਨੰਦਪੁਰ ਸਾਹਿਬ ਤੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਹੈ। ਬਿਆਨ ਵਿਚ ਉਨ੍ਹਾਂ ਨੇ ਫੂਲਕਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਗੱਲ ਕਹੀ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਰਾਜਨੀਤਕ ਪਾਰਟੀ ਵਾਸਤੇ ਵਰਤੇ ਜਾਣ ਦੀ ਨਿਖੇਧੀ ਕੀਤੀ ਹੈ।

ਫੂਲਕਾ ਨੇ ਧਾਮੀ ਨੂੁੰ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਵਿੱਚੋ ਕੱਢਣ ਬਾਰੇ ਤੁਸੀਂ ਬਿਆਨ ਦਿੱਤਾ ਹੈ। ਉਸ ਬਾਰੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਨਹੀਂ ਕੱਢਿਆ ਬਲਕਿ ਖੁਦ ਅਸਤੀਫ਼ਾ ਦਿੱਤਾ ਸੀ। ਅਸਤੀਫ਼ੇ ਦਾ ਸਭ ਤੋਂ ਵੱਡਾ ਮੁੱਦਾ 1984 ਸਿੱਖ ਕਤਲੇਆਮ ਦੇ ਕੇਸ ਸਨ ਕਿਉਂਕਿ 34 ਸਾਲਾਂ ਬਾਅਦ ਸੱਜਣ ਕੁਮਾਰ ਦਾ ਕੇਸ ਵਿਚ ਉਸ ਵੇਲੇ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਸੀ। ਉਸ ਵੇਲੇ ਮੇਰੇ ਕੋਲ ਮੰਤਰੀ (ਵਿਰੋਧੀ ਧਿਰ ਦੇ ਆਗੂ) ਦਾ ਅਹੁਦਾ ਹੋਣ ਕਰਕੇ ਬਾਰ ਕੌਂਸਲ ਨੇ ਕੇਸ ਲੜਨ ਤੋਂ ਨਾਂਹ ਕੀਤੀ ਸੀ। ਉਸੇ ਕਾਰਨ ਅਸਤੀਫਾ ਦੇ ਕੇ ਸੱਜਣ ਵਿਰੁੱਧ ਕੇਸ ਲੜਿਆ ਤੇ ਜਿੱਤਿਆ।

ਪੱਤਰ ਵਿਚ ਫੂਲਕਾ ਨੇ ਕਿਹਾ ਕਿ ਦੂਸਰੀ ਗੱਲ ਜੋ ਤੁਸੀਂ ਪੰਜਾਬ ਦੇ ਸਿੱਖ ਮੁੱਖ ਮੰਤਰੀ ਬਾਰੇ ਕਿਹਾ ਹੈ, ਉਸ ਬਾਰੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਜਾਂ ਸਿੱਖ ਹੋਵੇ, ਫ਼ਰਕ ਨਹੀਂ ਪੈਂਦਾ ਤਾਂ ਉਸ ਬਾਰੇ ਚਿੱਠੀ ਲਿਖ ਕੇ ਇਤਰਾਜ਼ ਜ਼ਾਹਰ ਕੀਤਾ ਸੀ। ਹੈਰਾਨੀ ਦੀ ਗੱਲ ਹੈਂ ਕਿ ਜਦੋਂ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਇਸ ਗੱਲ ’ਤੇ ਸਟੈਂਡ ਲੈ ਲਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਸਿੱਖ ਹੋਣਾ ਚਾਹੀਦਾ ਹੈ ਤਾਂ ਅਕਾਲੀ ਦਲ ਨੇ ਉਸ ਦਾ ਵਿਰੋਧ ਕੀਤਾ ਤੇ ਜਥੇਦਾਰ ਤੋਂ ਵੀ ਬਿਆਨ ਦਿਵਾ ਦਿੱਤਾ ਕਿ ਸਿੱਖ ਕੌਮ ਨੂੰ ਕੋਈ ਇਤਰਾਜ਼ ਨਹੀਂ।

ਅਕਾਲੀ ਦਲ ਨੇ ਮਹਿਜ਼ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਦੀ ਖੇਡ, ਖੇਡੀ ਸੀ। ਫੂਲਕਾ ਨੇ ਧਾਮੀ ਨੂੰ ਅਪੀਲ ਕੀਤੀ ਕਿ ਤੁਸੀਂ ਖ਼ੁਦ ਵਕੀਲ ਹੋ ਤੇ ਸਿੱਖੀ ਦੀ ਵੀ ਪੂਰੀ ਸਮਝ ਹੈਂ। ਉਮੀਦ ਹੈ ਕਿ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗਰੂਦੁਆਰਾ ਕਮੇਟੀ ਨੂੰ ਆਪਣੇ ਫ਼ਾਇਦੇ ਦੀ ਵਰਤੋਂ ਲਈ ਨਹੀਂ ਵਰਤਣ ਦਿਓਗੇ ਅਤੇ ਤੁਹਾਡੀ ਪ੍ਰਧਾਨਗੀ ਵਿਚ ਸ਼੍ਰੋਮਣੀ ਕਮੇਟੀ ਪੰਥ ਦੀ ਚੜ੍ਹਦੀ ਕਲਾਂ ਵਾਸਤੇ ਕੰਮ ਕਰੇਗੀ।

Facebook Comments

Trending