Connect with us

ਪੰਜਾਬੀ

ਫਿਰੋਜ਼ਪੁਰ ਡਵੀਜ਼ਨ ਨੇ ਚਲਾਈਆਂ 13 ਸਪੈਸ਼ਲ ਸਮਰ ਟ੍ਰੇਨਾਂ, ਵਧਦੀ ਭੀੜ ਨੂੰ ਦੇਖ ਲਿਆ ਫੈਸਲਾ

Published

on

Ferozepur division has run 13 special summer trains, the decision was taken after seeing the increasing crowd

ਲੁਧਿਆਣਾ : ਗਰਮੀ ਦੀਆਂ ਛੁੱਟੀਆਂ ਕਾਰਨ ਰੇਲ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ 13 ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਹਨ। ਇਹ ਟ੍ਰੇਨਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਕੁੱਲ 99 ਚੱਕਰ ਲਗਾਉਣਗੀਆਂ। ਰੇਲਵੇ ਅਧਿਕਾਰੀਆਂ ਨੇ ਕਿਹ ਕਿ ਲੋਕਾਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਵਾਧੂ ਡੱਬੇ ਵੀ ਜੋੜ ਰਿਹਾ ਹੈ।

ਮਈ ਮਹੀਨੇ ਵਿਚ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ 118 ਵਾਧੂ ਕੋਚ ਜੋੜੇ ਸਨ, ਜਿਨ੍ਹਾਂ ਦਾ ਇਸਤੇਮਾਲ 10306 ਯਾਤਰੀਆਂ ਵੱਲੋਂ ਕੀਤਾ ਗਿਆ। ਇਨ੍ਹਾਂ ਕੋਚਾਂ ਵਿਚ 48 ਤੀਜੀ ਸ਼੍ਰੇਣੀ ਏਸੀ ਕੋਚ, 4 ਚੇਅਰ ਕਾਰ ਕੋਚ, 9 ਸਲੀਪਰ ਕੋਚ ਤੇ 57 ਸਾਧਾਰਨ ਕੋਚ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਲੋੜ ਮੁਤਾਬਕ ਵਾਧੂ ਕੋਚ ਇਸ ਮਹੀਨੇ ਤੋਂ ਅਸਥਾਈ ਤੌਰ ‘ਤੇ ਜੋੜੇ ਜਾ ਰਹੇ ਹਨ।

ਲੁਧਿਆਣਾ ਰੇਲਵੇ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਗਿਣਤੀ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਰੇਲਵੇ ਵਿਚ ਪਿਛਲੇ ਕੁਝ ਸਾਲਾਂ ਵਿਚ ਰੇਲਵੇ ਸੰਚਾਲਨ ਪੂਰੀ ਤਰ੍ਹਾਂ ਤੋਂ ਡਿਜੀਟਲ ਹੋ ਗਿਆ ਹੈ ਤੇ ਯਾਤਰੀ ਰੇਲ ਨਾਲ ਸਬੰਧਤ ਕਿਸੇ ਵੀ ਸਵਾਲ ਨੂੰ ਯਾਤਰੀ ਇਕ ਕਲਿੱਕ ਨਾਲ ਹੱਲ ਕਰ ਸਕਦੇ ਹਨ।

Facebook Comments

Trending