Connect with us

ਇੰਡੀਆ ਨਿਊਜ਼

ਹੁਣ ਛੜਿਆਂ ਨੂੰ ਮਿਲੇਗੀ ਪੈਨਸ਼ਨ ! ਜਾਣੋ ਕਿੰਨੀ ਉਮਰ ਵਾਲਿਆਂ ਨੂੰ ਮਿਲੇਗਾ ਫਾਇਦਾ

Published

on

Now the pensioners will get a pension! Know how old people will get the benefit

ਹਰਿਆਣਾ ਵਿੱਚ ਜਲਦੀ ਹੀ ਛੜਿਆਂ ਨੂੰ ਪੈਨਸ਼ਨ ਮਿਲੇਗੀ। ਸੀਐੱਮ ਮਨੋਹਰ ਲਾਲ ਖੱਟਰ ਨੇ ਜਨ ਸੰਵਾਦ ਪ੍ਰੋਗਰਾਮ ਦੌਰਾਨ ਐਲਾਨ ਕਰਦਿਆਂ ਕਿਹਾ ਕਿ ਇਹ ਪੈਨਸ਼ਨ 45 ਤੋਂ 60 ਸਾਲ ਦੀ ਉਮਰ ਦੇ ਛੜਿਆਂ ਨੂੰ ਮਿਲੇਗੀ । ਪੈਨਸ਼ਨ ਸਿਰਫ ਉਨ੍ਹਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਇਸ ਸਕੀਮ ਤੋਂ 1.25 ਲੱਖ ਛੜਿਆ ਨੂੰ ਪੈਨਸ਼ਨ ਦਾ ਲਾਭ ਮਿਲੇਗਾ।

ਹਰਿਆਣਾ ਸਰਕਾਰ ਇਸ ਯੋਜਨਾ ਨੂੰ ਇੱਕ ਮਹੀਨੇ ਦੇ ਅੰਦਰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਹਰਿਆਣਾ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਦੱਸ ਦੇਈਏ ਕਿ ਹਰਿਆਣਾ ਵਿੱਚ ਮੌਜੂਦਾ ਸਮੇਂ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸਰਕਾਰ ਛੜਿਆਂ ਨੂੰ 2750 ਰੁਪਏ ਦੀ ਪੈਨਸ਼ਨ ਦੇ ਸਕਦੀ ਹੈ।

Facebook Comments

Trending